ਪੰਜਾਬ

punjab

ETV Bharat / sitara

ਡਾਕਟਰਾਂ ਦੀ ਅਰਾਮ ਕਰਨ ਦੀ ਸਲਾਹ ਦੇ ਬਾਵਜੂਦ ਵੀ ਕੰਮ ਕਰ ਰਹੇ ਨੇ ਅਮਿਤਾਭ ਬੱਚਨ - ਅਮਿਤਾਭ ਬੱਚਨ

ਅਮਿਤਾਭ ਬੱਚਨ ਇਸ ਉਮਰ 'ਚ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਕੰਮ ਕਰਦੇ ਹਨ। ਉਨ੍ਹਾਂ ਦਾ ਸ਼ੂਟ ਜੋ ਤਕਰੀਬਨ 18 ਘੰਟੇ ਤੱਕ ਚੱਲਦਾ, ਉਦੋਂ ਵੀ ਜਦੋਂ ਡਾਕਟਰਾਂ ਨੇ ਉਨ੍ਹਾਂ ਨੂੰ ਖ਼ਰਾਬ ਸਿਹਤ ਕਾਰਨ ਆਰਾਮ ਕਰਨ ਦੀ ਸਲਾਹ ਦਿੱਤੀ ਸੀ।

ਫ਼ੋਟੋ

By

Published : Nov 17, 2019, 12:15 PM IST

ਮੁੰਬਈ: ਹਾਲ ਹੀ 'ਚ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ ਨੂੰ ਆਪਣੀ ਸਿਹਤ ਖ਼ਰਾਬ ਹੋਣ ਕਾਰਨ ਹਸਪਤਾਲ' ਚ ਦਾਖ਼ਲ ਹੋਣਾ ਪਿਆ, ਹਾਲਾਂਕਿ ਉਹ ਜਲਦੀ ਵਾਪਸ ਪਰਤ ਵੀ ਆਏ ਅਤੇ ਹਾਲੇ ਵੀ ਉਹ ਕਈ ਘੰਟੇ ਕੰਮ ਕਰ ਰਹੇ ਹਨ।

ਹੋਰ ਪੜ੍ਹੋ: 'ਮਲੰਗ' ਫਿਲਮ ਦਾ ਪਹਿਲਾ ਪੋਸਟਰ ਜਾਰੀ, ਇਸ ਅੰਦਾਜ਼ 'ਚ ਨਜ਼ਰ ਆਏ ਆਦਿੱਤਿਆ ਅਤੇ ਦਿਸ਼ਾ ਪਟਾਨੀ

ਹਾਲ ਹੀ ਵਿੱਚ ਆਪਣੇ ਬਲਾਗ ਪੋਸਟ ਵਿੱਚ, ਬਿੱਗ ਬੀ ਨੇ ਦੱਸਿਆ ਕਿ ਉਹ 18 ਘੰਟੇ ਦੀ ਸ਼ਿਫਟ ਵਿੱਚ ਕੰਮ ਕਰ ਰਹੇ ਹਨ। ਪੋਸਟ ਵਿੱਚ, ਅਦਾਕਾਰ ਨੇ ਦੱਸਿਆ ਕਿ ਉਨ੍ਹਾਂ ਦੇ ਹਸਪਤਾਲ ਵਿੱਚ ਭਰਤੀ ਹੋਣ ਕਾਰਨ ਬਹੁਤ ਸਾਰਾ ਕੰਮ ਬਾਕੀ ਹੈ। ਅਦਾਕਾਰ ਨੇ ਬਲਾਗ ਵਿੱਚ ਲਿਖਿਆ, 'ਹਾਂ ਜੀ, ਮੈਂ ਕੰਮ ਕਰਦਾ ਹਾਂ। ਮੈਂ ਹਰ ਰੋਜ਼ 18 ਘੰਟੇਂ ਕੰਮ ਕਰਦਾ ਹਾਂ। ਇਹ ਮੈਨੂੰ ਤਾਕਤ, ਪਿਆਰ ਅਤੇ ਪ੍ਰਾਰਥਨਾਵਾਂ ਦਿੰਦਾ ਹੈ।

ਹੋਰ ਪੜ੍ਹੋ: ਸ਼ੁਰੂ ਵਿੱਚ ਤਾਹਿਰਾ ਨੂੰ ਆਯੂਸ਼ਮਾਨ ਦੇ ਬੋਲਡ ਸੀਨਜ਼ ਨਹੀਂ ਸਨ ਪਸੰਦ

ਬਿੱਗ ਬੀ ਨੇ ਵੀ ਪ੍ਰਸ਼ੰਸਕਾਂ ਨੂੰ ਖੁਸ਼ੀ ਨਾਲ ਕੰਮ ਕਰਨ ਲਈ ਪ੍ਰੇਰਿਕ ਕੀਤਾ। ਹਾਲ ਹੀ ਵਿੱਚ, ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਕੇਬੀਸੀ ਸੈਟ ਦੀਆਂ ਫ਼ੋਟੋਆਂ ਸਾਂਝੀਆਂ ਕਰਦਿਆਂ ਮੋਟੀਵੇਸ਼ਨਲ ਲਾਈਨਜ਼ ਵੀ ਲਿਖੀਆਂ ਸਨ। ਸਿਹਤ ਖ਼ਰਾਬ ਹੋਣ ਕਾਰਨ ਅਮਿਤਾਭ ਬੱਚਨ ਨੂੰ 25ਵੇਂ ਕੋਲਕਾਤਾ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਦੀ ਯਾਤਰਾ ਰੱਦ ਕਰਨੀ ਪਈ।

ABOUT THE AUTHOR

...view details