ਮੁੰਬਈ: ਪੂਰੀ ਦੁਨੀਆ ਉੱਤੇ ਇਸ ਸਮੇਂ ਕੋਰੋਨਾ ਵਾਇਰਸ ਦਾ ਖ਼ਤਰਾ ਮੰਡਰਾ ਰਿਹਾ ਹੈ। ਭਾਰਤ ਵਿੱਚ COVID-19 ਮਹਾਂਮਾਰੀ ਨੂੰ ਜ਼ਿਆਦਾ ਫ਼ੈਲਣ ਤੋਂ ਰੋਕਣ ਲਈ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 21 ਦਿਨਾਂ ਦੇ ਲਈ ਪੂਰਨ ਤੌਰ ਉੱਤੇ ਲੌਕਡਾਊਨ ਦਾ ਐਲਾਨ ਕੀਤਾ।
ਬਾਲੀਵੁੱਡ ਦੇ ਕਈ ਸਿਤਾਰੇ ਇਸ ਲੌਕਡਾਊਨ ਦਾ ਸਮਰਥਨ ਕਰਦੇ ਹੋਏ ਨਜ਼ਰ ਆਏ ਤੇ ਲੋਕਾਂ ਨੂੰ ਘਰਾਂ ਵਿੱਚ ਸੁਰੱਖਿਅਤ ਰਹਿਣ ਦੀ ਅਪੀਲ ਵੀ ਕੀਤੀ। ਇਸ ਦੌਰਾਨ ਬਾਲੀਵੁੱਡ ਦੇ ਦਿੱਗਜ ਅਦਾਕਾਰ ਅਮਿਤਾਭ ਬੱਚਨ ਨੇ ਇੱਕ ਕਵਿਤਾ ਲਿਖ ਕੇ ਲੋਕਾਂ ਨੂੰ ਲੌਕਡਾਊਨ ਵਿੱਚ ਸਹਿਯੋਗ ਦੇਣ ਲਈ ਅਪੀਲ ਕੀਤੀ।
ਬੁੱਧਵਾਰ ਨੂੰ ਅਦਾਕਾਰ ਨੇ ਸੋਸ਼ਲ ਮੀਡੀਆ ਉੱਤੇ ਆਪਣੇ ਕਵਿਤਾ ਨੂੰ ਸਾਂਝਾ ਕੀਤਾ ਤੇ ਆਪਣੀ ਇੱਕ ਤਸਵੀਰ ਵੀ ਸ਼ੇਅਰ ਕੀਤੀ। ਸ਼ੇਅਰ ਕਰ ਅਦਾਕਾਰ ਨੇ ਲਿਖਿਆ, "ਹਾਥ ਹੈਂ ਜੋੜਤੇ ਵਿਨਮ੍ਰਤਾ ਸੇ ਆਜ ਹਮ, ਸੁਨੇ ਆਦੇਸ਼ ਪ੍ਰਧਾਨ ਕਾ, ਸਦਾ ਤੁਮ ਔਰ ਹਮ ਯੇ ਬੰਦਿਸ਼ ਜੋ ਲਗੀ ਹੈ, ਜੀਵਦਾਈ ਬਨੇਗੀ, 21 ਦਿਨੋਂ ਕਾ ਸੰਕਲਪ ਨਿਸ਼ਿਚਤ CORONA ਦਫ਼ਨਾਏਗੀ"!!! ~ ਅਮਿਤਾਭ ਬੱਚਨ"
ਇਸ ਤੋਂ ਇਲਾਵਾ ਅਦਾਕਾਰ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਵੀ ਇੱਕ ਮੁਸਕਰਾਉਂਦੇ ਹੋਏ ਤਸਵੀਰ ਨੂੰ ਸਾਂਝਾ ਕੀਤਾ ਤੇ ਲਿਖਿਆ,"ਸਮਝ ਗਿਆ ਦਿਲ ਯੇ ਭੀ ਅਬ ਸਮਝਾਣੇ ਸੇ, ਲੜੀ ਜਾਏਗੀ ਯੇ ਲੜਾਈ ਅਬ ਅਸ਼ਿਆਨੇ ਸੇ, ਮਿਲਕਰ ਨਹੀਂ ਅਲਗ ਅਲਗ ਲੜਨਾ ਹੈ ਹਮੇਂ, ਮੈਂ ਲੜਤਾ ਆਪਣੇ ਤੂਮ ਲੜੋ ਆਪਣੇ ਟਿਕਾਣੇ ਸੇ, ਘਰ ਮੇ ਹੋ ਤੂਮ ਇਸੇ ਕੈਦ ਨਾ ਸਮਝੋ ਮੇਰੇ ਯਾਰ, ਕਟ ਜਾਂਏਗੇ ਦਿਨ ਯੇ ਤੇਰੇ ਮੇਰੇ ਮੁਸਕਰਾਨੇ ਸੇ।"
ਦੱਸ ਦੇਈਏ ਕਿ ਅਮਿਤਾਭ ਇਸ ਤੋਂ ਪਹਿਲਾ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਤੇ ਕੋਵਿਡ-19 ਪ੍ਰਤੀ ਦੇਸ਼ ਦੀ ਜਨਤਾ ਨੂੰ ਜਾਗਰੂਕਤ ਕਰਦੇ ਹੋਏ ਨਜ਼ਰ ਆਏ।