ਮੁੰਬਈ:ਨਵਰਾਤਰੀ ਦੇ ਖ਼ਾਸ ਮੌਕੇ 'ਤੇ ਚਾਰੋਂ ਪਾਸੇ ਦੁਰਗਾ ਮਾਂ ਦੀ ਧੂਮ ਮਚੀ ਹੋਈ ਹੈ। ਬੀਤੇ ਦਿਨ੍ਹੀ ਦੁਰਗਾ ਅਸ਼ਟਮੀ ਮੌਕੇ ਕਈ ਥਾਵਾਂ 'ਤੇ ਦੁਰਗਾ ਪੂਜਾ ਦਾ ਆਯੋਜਨ ਹੋਇਆ, ਥਾਂ-ਥਾਂ ਵਿਸ਼ਾਲ ਭੰਡਾਲ ਸਜਾਏ ਗਏ ਅਤੇ ਖ਼ੂਬ ਧੂਮ-ਧਾਮ ਦੇ ਨਾਲ ਦੁਰਗਾ ਪੂਜਾ ਮਨਾਈ ਗਈ। ਇਸ ਖ਼ਾਸ ਮੌਕੇ ਬਾਲੀਵੁੱਡ ਦੀ ਦੁਨੀਆ 'ਚ ਧੂਮ ਮਚੀ ਹੋਈ ਸੀ।
ਫ਼ਿਲਮ ਨਿਰਮਾਤਾ ਅਯਾਨ ਮੁਖਰਜੀ ਦੇ ਪਿਤਾ ਦੇਬ ਮੁਖਰਜੀ ਅਤੇ ਉਨ੍ਹਾਂ ਦੇ ਕਜ਼ਨ ਸ਼ਰਬਾਨੀ ਮੁਖਰਜੀ ਨੇ ਦੁਰਗਾ ਪੂਜਾ ਦਾ ਆਯੋਜਨ ਕੀਤਾ। ਇਸ ਵਿਸ਼ਾਲ ਪੰਡਾਲ 'ਚ ਦੁਰਗਾ ਮਾਂ ਦੀ ਸੁੰਦਰ ਪ੍ਰਤੀਮਾ ਸਜਾਈ ਗਈ। ਇਸ ਖ਼ਾਸ ਮੌਕੇ 'ਤੇ ਫ਼ਿਲਮ ਨਿਰਮਾਤਾ ਦੇ ਪਰਿਵਾਰ ਦੇ ਨਾਲ ਕਾਜੋਲ, ਅਮਿਤਾਭ ਬੱਚਨ, ਜਯਾ ਬੱਚਨ, ਰਾਣੀ ਮੁਖਰਜੀ ਅਤੇ ਕਈ ਸਿਤਾਰੇ ਨਜ਼ਰ ਆਏ।
ਬੀ-ਟਾਉਣ 'ਚ ਦੁਰਗਾ ਅਸ਼ਟਮੀ ਦੀ ਧੂਮ,ਮਾਂ ਦੇ ਦਰਸ਼ਨ ਕਰਨ ਪੁੱਜੇ ਬਾਲੀਵੁੱਡ ਸਿਤਾਰੇ - ਦੁਰਗਾ ਅਸ਼ਟਮੀ ਦੀ ਧੂਮ
ਮੁੰਬਈ 'ਚ ਦੁਰਗਾ ਅਸ਼ਟਮੀ ਦੇ ਸ਼ੁਭ ਮੌਕੇ 'ਤੇ ਬਾਲੀਵੁੱਡ ਸਿਤਾਰੇ ਦੁਰਗਾ ਪੂਜਾ ਭੰਡਾਲ ਪਹੁੰਚੇ। ਇਸ ਪੰਡਾਲ 'ਚ ਸਾਰਿਆਂ ਨੇ ਇਕੱਠੇ ਮੱਥਾ ਟੇਕਿਆ।
ਫ਼ੋਟੋ
ਕਾਜੋਲ ਪੀਲੀ ਅਤੇ ਹਰੀ ਸਾੜੀ 'ਚ ਨਜ਼ਰ ਆਈ।