ਪੰਜਾਬ

punjab

ETV Bharat / sitara

ਬਿਗ ਬੀ ਨੇ ਫ਼ੈਨਜ ਦਾ ਕੀਤਾ ਖ਼ਾਸ ਅੰਦਾਜ 'ਚ ਧੰਨਵਾਦ - film brahmastra updates

ਬਿਗ ਬੀ ਨੇ ਟਵਿਟਰ 'ਤੇ ਇਕ ਤਸਵੀਰ ਸ਼ੇਅਰ ਕੀਤੀ ਜਿਸ ਵਿਚ ਉਹ ਹੱਥ ਜੋੜ ਕੇ ਸਭ ਦਾ ਧੰਨਵਾਦ ਕਰਦੇ ਹੋਏ ਦਿਖਾਈ ਦੇ ਰਹੇ ਹਨ। ਦੱਸਦਈਏ ਕਿ ਬਿਗ ਬੀ ਮਨਾਲੀ ਵਿੱਚ ਆਪਣੀ ਫ਼ਿਲਮ ਬ੍ਰਹਮਾਸਤਰ ਦੀ ਸ਼ੂਟਿੰਗ ਕਰ ਰਹੇ ਸਨ।

Big B is thankful to fans
ਫ਼ੋਟੋ

By

Published : Dec 5, 2019, 11:23 AM IST

ਮਨਾਲੀ: ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਸ਼ਹਿਰ ਦੀ ਠੰਡ ਵਿੱਚ ਆਪਣੀ ਫ਼ਿਲਮ 'ਬ੍ਰਹਮਾਸਤਰ' ਦੀ ਸ਼ੂਟਿੰਗ ਕਰ ਰਹੇ ਸਨ। ਅਦਾਕਾਰ ਨੇ ਬੁੱਧਵਾਰ ਨੂੰ ਪਿਆਰ ਅਤੇ ਦੇਖਭਾਲ ਲਈ ਆਪਣੇ ਫ਼ੈਨਜ ਨੂੰ ਧੰਨਵਾਦ ਦਿੱਤਾ ਹੈ। ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਨਾਲ ਸ਼ੂਟਿੰਗ ਕਰ ਰਹੇ ਅਦਾਕਾਰ ਨੇ ਆਪਣੀ ਮੋਨੋਕ੍ਰੋਮਿਕ ਤਸਵੀਰ ਨੂੰ ਸਾਂਝਾ ਕੀਤਾ ਹੈ। ਇਸ ਤਸਵੀਰ ਵਿੱਚ ਬਿਗ ਬੀ ਦੀ ਲੁੱਕ ਕਮਾਲ ਦੀ ਹੈ। ਉਨ੍ਹਾਂ ਨੇ ਭਾਰੀ ਜੈਕੇਟ ਤਾਂ ਪਾਈ ਹੀ ਹੋਈ ਹੈ ਇਸ ਤੋਂ ਇਲਾਵਾ ਕਾਲਾ ਚਸ਼ਮਾ ਵੀ ਲਗਾਇਆ ਹੋਇਆ ਹੈ।

ਇਸ ਤਸਵੀਰ ਨੂੰ ਟਵਿਟਰ 'ਤੇ ਸਾਂਝਾ ਕਰਦੇ ਹੋਏ ਬਿਗ ਬੀ ਨੇ ਲਿਖਿਆ, "ਹਿਮਾਚਲ ਪ੍ਰਦੇਸ਼ ਦੀ ਗਰਮਜੋਸ਼ੀ ਨਾਲ ਪਿਆਰ ਕਰਨ ਵਾਲੇ ਅਤੇ ਸਦਾ ਮੁਸਕੁਰਾਉਣ ਵਾਲੇ ਸ਼ੁਭਚਿੰਤਕਾਂ ਨੂੰ ਅਤੇ ਖ਼ਾਸ ਤੌਰ 'ਤੇ ਜਿੱਥੇ ਅਸੀਂ ਕੰਮ ਕਰ ਰਹੇ ਹਾਂ -ਮਨਾਲੀ ..ਤੁਹਾਡਾ ਸਭ ਦਾ ਪਿਆਰ ਅਤੇ ਦੇਖਭਾਲ ਲਈ ਧੰਨਵਾਦ।"

ਹੋਰ ਪੜ੍ਹੋ:ਆਸ਼ਾ ਪਾਰੇਖ ਨੇ ਕੀਤੀ ਦਿਲ ਦੀ ਗੱਲ, ਦੱਸਿਆ ਵਿਆਹ ਨਾ ਕਰਵਾਉਣ ਦਾ ਕਾਰਨ

ਮਨਾਲੀ ਦੀ ਯਾਤਰਾ 'ਤੇ ਆਏ ਅਦਾਕਾਰ ਬਿਲਾਸਪੁਰ ਸਰਕਟ ਹਾਊਸ ਰੁਕੇ ਹੋਏ ਸਨ। ਇਸ ਸਥਾਨ 'ਤੇ ਜਦੋਂ ਬਿਗ ਬੀ ਪੁੱਜੇ ਤਾਂ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ।
ਆਯਾਨ ਮੁਖ਼ਰਜੀ ਦੇ ਨਿਰਦੇਸ਼ਨ ਵਿੱਚ ਬਣੀ ਫ਼ਿਲਮ 'ਬ੍ਰਹਮਾਸਤਰ' ਸਾਲ 2020 ਵਿੱਚ ਰੀਲੀਜ਼ ਹੋਵੇਗੀ। ਪਹਿਲਾ ਇਹ ਫ਼ਿਲਮ ਦਸੰਬਰ 2019 ਵਿੱਚ ਰੀਲੀਜ਼ ਹੋਣੀ ਸੀ ਪਰ ਆਯਾਨ ਮੁਖ਼ਰਜੀ ਇਸ ਫ਼ਿਲਮ ਦੇ ਵੀਐਫਐਕਸ 'ਤੇ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੇ ਸੀ। ਇਸ ਲਈ ਰੀਲੀਜ਼ ਡੇਟ ਨੂੰ ਅੱਗੇ ਵਧਾ ਦਿੱਤਾ ਗਿਆ।

'ਬ੍ਰਹਮਾਸਤਰ' ਅਯਾਨ ਵੱਲੋਂ ਬਣਾਈ ਗਈ ਇੱਕ ਵਿਗਿਆਨਕ-ਕਲਪਨਾ ਨੂੰ ਦਰਸਾਉਂਦੀ ਹੋਈ ਫ਼ਿਲਮ ਹੈ। ਇਸ ਫਿਲਮ ਦੀ ਸ਼ੂਟਿੰਗ ਬੁਲਗਾਰੀਆ, ਨਿਊਯਾਰਕ ਅਤੇ ਮੁੰਬਈ ਵਿਖੇ ਕੀਤੀ ਗਈ ਹੈ।
ਮੌਨੀ ਰਾਏ ਅਤੇ ਟਾਲੀਵੁੱਡ ਅਦਾਕਾਰ ਨਾਗਰਜੁਨ ਵੀ ਫ਼ਿਲਮ ਵਿੱਚ ਅਹਿਮ ਭੂਮਿਕਾਵਾਂ ਨਿਭਾਉਂਦੇ ਹੋਏ ਨਜ਼ਰ ਆਉਣਗੇ।

ABOUT THE AUTHOR

...view details