ਪੰਜਾਬ

punjab

ETV Bharat / sitara

550ਵੇਂ ਪ੍ਰਕਾਸ਼ ਪੁਰਬ 'ਤੇ ਇੱਕ ਹੋਰ ਧਾਰਮਿਕ ਗੀਤ ਰਿਲੀਜ਼ - Bibi Tripatjit Kaur Bibi Simerjit Kaur

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵਾਂ ਪ੍ਰਕਾਸ਼ ਪੁਰਬ ਨੂੰ ਲੈ ਕੇ ਹਰ ਪਾਸੇ ਹਰ ਕਿਸੇ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹਾਲ ਹੀ ਵਿੱਚ, ਬੀਬੀ ਤ੍ਰਿਪਤਜੀਤ ਕੌਰ ਤੇ ਬੀਬੀ ਸਿਮਰਜੀਤ ਕੌਰ ਦਾ ਇੱਕ ਧਾਰਮਿਕ ਗੀਤ ਰਿਲੀਜ਼ ਹੋਇਆ ਹੈ। ਇਸ ਗੀਤ ਦਾ ਨਾਂਅ ' ਗੁਰੂ ਜੀ ਦੇ ਨਾਲ' ਹੈ।

ਫ਼ੋਟੋ

By

Published : Nov 8, 2019, 10:56 AM IST

ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵਾਂ ਪ੍ਰਕਾਸ਼ ਪੁਰਬ ਨੂੰ ਲੈ ਕੇ ਹਰ ਪਾਸੇ ਹਰ ਕਿਸੇ ਵਿੱਚ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਕਈ ਉੱਘੇ ਗਾਇਕਾਂ ਵੱਲੋਂ ਇਸ ਸ਼ੁਭ ਮੌਕੇ 'ਤੇ ਕਈ ਧਾਰਮਿਕ ਗੀਤ ਰਿਲੀਜ਼ ਕੀਤੇ ਗਏ ਹਨ।

ਹੋਰ ਪੜ੍ਹੋ: ਤਾਰਾ ਸਿੰਘ ਜਾਣਗੇ ਪਾਕਿਸਤਾਨ ...

ਹਾਲ ਹੀ ਵਿੱਚ, ਬੀਬੀ ਤ੍ਰਿਪਤਜੀਤ ਕੌਰ ਤੇ ਬੀਬੀ ਸਿਮਰਜੀਤ ਕੌਰ ਦਾ ਇੱਕ ਧਾਰਮਿਕ ਗੀਤ ਰਿਲੀਜ਼ ਹੋਇਆ ਹੈ। ਇਸ ਗੀਤ ਦਾ ਨਾਂਅ 'ਗੁਰੂ ਜੀ ਦੇ ਨਾਲ' ਹੈ। ਇਸ ਗੀਤ ਨੂੰ ਅਮਰੀਕ ਸਿੰਘ ਚੱਕ ਸਿੰਘ ਵਾਲਾ ਵੱਲੋਂ ਲਿਖਿਆ ਗਿਆ ਹੈ ਤੇ ਗੁਰਪ੍ਰੀਤ ਸਿੰਘ ਪ੍ਰਿੰਸ ਵੱਲੋਂ ਪ੍ਰੋਡੋਉਸ ਕੀਤਾ ਗਿਆ ਹੈ। ਇਸ ਗੀਤ ਨੂੰ ਦਿਨੇਸ਼ ਮਾਨ ਭੁੱਲਰ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ। ਇਸ ਗੀਤ ਦੇ ਬੋਲ ਕਾਫ਼ੀ ਸ਼ਰਧਾ ਭਰੇ ਹਨ।

ਹੋਰ ਪੜ੍ਹੋ: ਕਰਤਾਰਪੁਰ ਲਾਂਘੇ ਜਾਣ ਵਾਲੇ ਪਹਿਲੇ ਜੱਥੇ ਦਾ ਹਿੱਸਾ ਹੋਣਗੇ ਸੰਨੀ ਦਿਓਲ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਮੌਕੇ ਸਿੱਖ ਸੰਗਤਾਂ ਲਈ ਇਹ ਪਲ ਖੁਸ਼ੀਆਂ ਭਰਿਆ ਹੈ, ਕਿਉਂਕਿ ਇਸ ਸ਼ੁਭ ਮੌਕੇ ਕਰਤਾਰਪੁਰ ਲਾਂਘਾ ਖੁੱਲਣ ਜਾ ਰਿਹਾ ਹੈ। ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਕਈ ਉੱਘੇ ਰਾਜਨੀਤਕ, ਅਦਾਕਾਰ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਜਾਣਗੇ।

ABOUT THE AUTHOR

...view details