ਮੁੰਬਈ: ਆਪਣੀ ਪਹਿਲੀ ਹੀ ਫ਼ਿਲਮ ਤੋਂ ਬਾਲੀਵੁੱਡ 'ਚ ਪਛਾਣ ਬਣਾਉਣ ਵਾਲੀ ਭੂਮੀ ਪੇਡਨੇਕਰ ਨੂੰ ਹੁਣ ਇੰਟਰਨੈਸ਼ਨਲ ਲੇਵਲ 'ਤੇ ਵੀ ਪਛਾਣ ਮਿਲਣ ਲੱਗੀ ਹੈ। ਭੂਮੀ ਨੂੰ ਬੁਸਾਨ 'ਚ ਹੋਏ 24 ਵੇਂ ਬੁਸਾਨ ਫ਼ਿਲਮ ਫ਼ੈਸਟੀਵਲ 'ਚ ਫੇਮ ਆਫ਼ ਏਸ਼ਿਆ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਦੀ ਤਸਵੀਰ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸਾਂਝੀ ਕੀਤੀ ਹੈ।
ਭੂਮੀ ਪੇਡਨੇਕਰ ਦੀ ਆਉਣ ਵਾਲੀ ਫ਼ਿਲਮ 'ਡਾਲੀ ਕਿੱਟੀ ਔਰ ਵੋ ਚਮਕੇ ਸਿਤਾਰੇ' ਦਾ ਸ਼ੁਕਰਵਾਰ ਨੂੰ ਬੀਆਈਐਫ਼ਐਫ਼ 'ਚ ਵਰਲਡ ਪ੍ਰੀਮੀਅਰ ਕੀਤਾ ਗਿਆ ਸੀ। ਇਸ ਫ਼ਿਲਮ ਨੂੰ ਉਥੇ ਚੰਗਾ ਰਿਸਪੌਂਸ ਮਿਲਿਆ। ਇਸ ਫ਼ਿਲਮ 'ਚ ਭੂਮੀ ਦੇ ਨਾਲ ਕੋਨਕੇਨਾ ਸੇਨ ਸ਼ਰਮਾ ਵੀ ਹੈ।