ਮੁੰਬਈ: ਬਾਲੀਵੁੱਡ ਅਦਾਕਾਰਾ ਭੂਮੀ ਪੇਡਨੇਕਰ ਇੱਕ ਵਾਰ ਫਿਰ ਤੋਂ ਅਦਾਕਾਰ ਆਯੁਸ਼ਮਾਨ ਖ਼ੁਰਾਣਾ ਦੇ ਨਾਲ ਫ਼ਿਲਮ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਵਿੱਚ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਸ਼ੁਭ ਮੰਗਲ ਸਾਵਧਾਨ ਵਿੱਚ ਧਮਾਕੇਦਾਰ ਅਦਾਕਾਰੀ ਕਰਨ ਤੋਂ ਬਾਅਦ ਹੁਣ ਭੂਮੀ ਫ਼ਿਲਮ ਦੇ ਦੂਜੇ ਭਾਗ ਵਿੱਚ ਸ਼ਾਮਲ ਹੋਣ ਲਈ ਤਿਆਰ ਹੈ। ਫ਼ਿਲਮ ਵਿੱਚ ਭੂਮੀ ਵਿਸ਼ੇਸ਼ ਕਿਰਦਾਰ ਵਿੱਚ ਨਜ਼ਰ ਆਵੇਗੀ, ਜੋ ਪਿਛਲੀ ਫ਼ਿਲਮ ਨਾਲੋਂ ਕਾਫ਼ੀ ਅੱਲਗ ਹੋਵੇਗੀ।
ਹੋਰ ਪੜ੍ਹੋ: ਫ਼ਿਲਮ ਮਲੰਗ ਵਿੱਚ ਆਦਿੱਤਿਆ ਦਾ ਨਵਾਂ ਲੁੱਕ ਹੋਇਆ ਜਾਰੀ, 6 ਜਨਵਰੀ ਨੂੰ ਰਿਲੀਜ਼ ਹੋਵੇਗਾ ਟ੍ਰੇਲਰ
ਇਸ ਉੱਤੇ ਫ਼ਿਲਮ ਪ੍ਰੋਡਿਊਸਰ ਆਨੰਦ ਐਲ ਰਾਏ ਦਾ ਕਹਿਣਾ ਹੈ,'ਭੂਮੀ ਸ਼ੁਭ ਮੰਗਲ ਸਾਵਧਾਨ' ਪਰਿਵਾਰ ਦਾ ਹਿੱਸਾ ਹੈ ਅਤੇ ਉਨ੍ਹਾਂ ਦੇ ਬਿਨ੍ਹਾਂ ਅਸੀਂ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਬਣਾਉਣ ਬਾਰੇ ਸੋਚ ਵੀ ਨਹੀਂ ਸਕਦੇ ਹਾਂ। ਫ਼ਿਲਮ ਵਿੱਚ ਉਹ ਇੱਕ ਵਿਸ਼ੇਸ਼ ਕਿਰਦਾਰ ਵਿੱਚ ਨਜ਼ਰ ਆਵੇਗੀ ਅਤੇ ਫ਼ਿਲਮ ਵਿੱਚ ਉਨ੍ਹਾਂ ਦੀ ਮੌਜ਼ੂਦਗੀ ਨੂੰ ਲੈ ਕੇ ਅਸੀਂ ਕਾਫ਼ੀ ਖ਼ੁਸ਼ ਹਾਂ।' ਇਹ ਫ਼ਿਲਮ ਅਗਲੇ ਸਾਲ 21 ਫਰਵਰੀ ਨੂੰ ਰਿਲੀਜ਼ ਹੋਵੇਗੀ।
ਹੋਰ ਪੜ੍ਹੋ: ਫਰਹਾਨ ਦੀ ਫ਼ਿਲਮ ਤੂਫ਼ਾਨ ਨੂੰ ਬੰਦ ਕਰਨ ਦੀ ਮੰਗ ਕਿਉਂ ਉੱਠੀ ?
ਅੱਲਗ ਫ਼ਿਲਮਾਂ ਦੇਣ ਵਾਲੇ ਅਦਾਕਾਰ ਆਯੁਸ਼ਮਾਨ ਦੀ ਇਹ ਫ਼ਿਲਮ ਸਮਲੈਂਗਿਕਤਾ 'ਤੇ ਆਧਾਰਿਤ ਹੋਵੇਗੀ। ਇਸ ਫ਼ਿਲਮ ਨੂੰ ਹਿਤੇਸ਼ ਕੇਵਲਯ ਨੇ ਲਿਖਿਆ ਤੇ ਫ਼ਿਲਮ ਨੂੰ ਆਨੰਦ ਐਲ ਰਾਏ, ਭੂਸ਼ਣ ਕੁਮਾਰ, ਕਲਰ ਯੇਲੋ ਪ੍ਰੋਡਿਊਸ ਅਤੇ ਟੀ ਸੀਰੀਜ਼ ਨੇ ਕੋ ਪ੍ਰੋਡਿਊਸ ਕੀਤਾ ਹੈ। ਹਾਲ ਹੀ ਵਿੱਚ ਆਯੁਸ਼ਮਾਨ ਮਾਨ ਦੀ ਫ਼ਿਲਮ ਬਾਲਾ ਰਿਲੀਜ਼ ਹੋਈ ਹੈ ਜਿਸ ਨੂੰ ਲੋਕਾਂ ਵੱਲੋਂ ਕਾਫ਼ੀ ਪਿਆਰ ਮਿਲਿਆ ਹੈ।