ਪੰਜਾਬ

punjab

ETV Bharat / sitara

ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਤੋਂ ਬਚੋ: ਭੂਮੀ ਪੇਡਨੇਕਰ

ਬਾਲੀਵੁੱਡ ਅਦਾਕਾਰਾ ਭੂਮੀ ਪੇਡਨੇਕਰ ਦਾ ਮੰਨਣਾ ਹੈ ਕਿ ਸਿੰਗਲ ਯੂਜ਼ ਪਲਾਸਟਿਕ, ਜਿਸ ਨਾਲ ਸਾਡਾ ਵਾਤਾਵਰਣ ਕਾਫ਼ੀ ਪ੍ਰਦੂਸ਼ਿਤ ਹੁੰਦਾ ਹੈ, ਦੀ ਵਰਤੋਂ ਬੰਦ ਹੋਣੀ ਚਾਹੀਦੀ ਹੈ, ।

Bhumi Pednekar calls to avoid single use of plastic
ਫ਼ੋਟੋ

By

Published : Jan 21, 2020, 5:28 PM IST

ਮੁੰਬਈ: ਬਾਲੀਵੁੱਡ ਅਦਾਕਾਰਾ ਭੂਮੀ ਪੇਡਨੇਕਰ ਦਾ ਕਹਿਣਾ ਹੈ ਕਿ ਸਾਰੇ ਸਿੰਗਲ ਯੂਜ਼ ਵਾਲੇ ਪਲਾਸਟਿਕ ਦਾ ਪ੍ਰਯੋਗ ਬੰਦ ਹੋਣਾ ਚਾਹੀਦਾ ਹੈ। ਅਦਾਕਾਰਾ ਨੇ ਇਸ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸਾਂਝੀ ਕੀਤੀ ਹੈ। ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਫ਼ੋਟੋ ਨੂੰ ਸਾਂਝਾ ਕੀਤਾ, ਜਿਸ ਵਿੱਚ ਉਹ ਇੱਕ ਕੱਚ ਦੀ ਬੌਤਲ ਵਿੱਚ ਸ਼ੇਕ ਪੀਂਦੀ ਨਜ਼ਰ ਆ ਰਹੀ ਹੈ, ਜਿਸ ਸਟ੍ਰਾਅ ਨਾਲ ਉਹ ਸ਼ੇਕ ਪੀ ਰਹੀ ਹੈ, ਉਸ ਦੀ ਮੁੜ ਵਰਤੋਂ ਕੀਤੀ ਜਾ ਸਕਦੀ ਹੈ।

ਹੋਰ ਪੜ੍ਹੋ: ਸਾਰਾ ਨੇ ਸਲਮਾਨ ਖ਼ਾਨ ਨੂੰ ਕਿਹਾ 'ਆਦਾਬ', ਇੰਟਰਨੇਟ ਨੂੰ ਪਸੰਦ ਆਇਆ ਸਾਰਾ ਦਾ ਇਹ ਨਵਾਬੀ ਅੰਦਾਜ

ਇਸ ਦੇ ਕੈਪਸ਼ਨ ਵਿੱਚ ਅਦਾਕਾਰਾ ਨੇ ਲਿਖਿਆ, "ਹਰ ਦਿਨ ਇੱਕ ਨਵਾਂ ਦਿਨ ਹੁੰਦਾ ਹੈ, ਤੇ ਜ਼ਿੰਦਗੀ ਜ਼ਿਆਦਾ ਕੁਝ ਨਹੀਂ, ਬਲਕਿ ਉਹ ਛੋਟਾ ਕਦਮ ਹੀ ਹੈ, ਜਿਸ ਨੂੰ ਅਸੀਂ ਹਰ ਦਿਨ ਲੈਂਦੇ ਹਾਂ। ਮੈਂ ਹੈਸ਼ਟੈਗਸਿੰਗਲਪਲਾਸਟਿਕ ਦੀ ਵਰਤੋਂ ਰਾਹੀਂ ਬਚਣ ਦੀ ਕੋਸ਼ਿਸ਼ ਕਰ ਰਹੀ ਹਾਂ। ਤੁਹਾਨੂੰ ਵੀ ਅਜਿਹਾ ਕਰਨਾ ਚਾਹੀਦਾ ਹੈ, ਨਾਲ ਮਿਲ ਕੇ ਅਸੀਂ ਇਸ ਦੁਨੀਆ ਨੂੰ ਹੋਰ ਬਿਹਤਰ ਬਣਾ ਸਕਦੇ ਹਾਂ।"

ਹੋਰ ਪੜ੍ਹੋ: ਅਰਜੁਨ ਕਪੂਰ ਨੇ ਮਾਂ ਮੋਨਾ ਕਪੂਰ ਨਾਲ ਸ਼ੇਅਰ ਕੀਤੀ ਤਸਵੀਰ, ਲਿਖਿਆ 'ਸੇਮ ਟੂ ਸੇਮ'

ਇਸ ਤੋਂ ਇਲਾਵਾਂ ਜੇ ਗ਼ੱਲ ਕਰੀਏ ਅਦਾਕਾਰਾ ਦੇ ਵਰਕ ਫ੍ਰੰਟ ਦੀ ਤਾਂ ਉਨ੍ਹਾਂ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ ਪਤੀ, ਪਤਨੀ ਔਰ ਵੋਹ ਨੇ ਦਰਸ਼ਕਾਂ ਦੇ ਦਿਲ ਜਿੱਤੇ ਹਨ। ਇਸ ਫ਼ਿਲਮ ਵਿੱਚ ਭੂਮੀ ਨਾਲ ਕਾਰਤਿਕ ਆਰਯਨ ਤੇ ਅਨੰਨਿਆ ਪਾਂਡੇ ਵੀ ਨਜ਼ਰ ਆਏ ਸਨ। ਫ਼ਿਲਮ ਨੇ ਬਾਕਸ ਆਫਿਸ ਉੱਤੇ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ।

For All Latest Updates

TAGGED:

ABOUT THE AUTHOR

...view details