ਪੰਜਾਬ

punjab

ETV Bharat / sitara

ਵਿਆਹ ਤੋਂ ਪਹਿਲਾਂ ਐਮੀ ਜੇਕਸਨ ਨੇ ਬੇਬੀ ਬੰਪ ਨਾਲ ਸਾਂਝੀ ਕੀਤੀ ਤਸਵੀਰ - pregnent

ਐਮੀ ਜੈਕਸਨ ਨੇ ਇੰਸਟਾਗ੍ਰਾਮ 'ਤੇ ਆਪਣੇ ਮਾਂ ਬਣਨ ਦੀ ਜਾਣਕਾਰੀ ਸਾਂਝੀ ਕੀਤੀ ਹੈ।

ਸੋਸ਼ਲ ਮੀਡੀਆ

By

Published : Apr 2, 2019, 7:07 PM IST

ਮੁੰਬਈ:ਬਾਲੀਵੁੱਡ ਅਦਾਕਾਰਾ ਐਮੀ ਜੈਕਸਨ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਖ਼ਬਰ ਇਹ ਆ ਰਹੀ ਹੈ ਕਿ ਐਮੀ ਵਿਆਹ ਤੋਂ ਪਹਿਲਾਂ ਮਾਂ ਬਣਨ ਵਾਲੀ ਹੈ।
ਇਹ ਜਾਣਕਾਰੀ ਐਮੀ ਨੇ ਖ਼ੁਦ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸਾਂਝੀ ਕੀਤੀ ਹੈ।


ਐਮੀ ਨੇ ਪੋਸਟ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ , "ਅੱਜ ਮਦਰਸ ਡੇ ਹੋਣ ਦੇ ਨਾਤੇ, ਇਸ ਤੋਂ ਵਧੀਆ ਸਮਾਂ ਨਹੀ ਹੋ ਸਕਦਾ ਇਹ ਗੱਲ ਸਾਂਝੀ ਕਰਨ ਦਾ, ਮੈਂ ਪਹਿਲਾਂ ਹੀ ਇਸ ਸ਼ਖ਼ਸ ਨੂੰ ਸੰਸਾਰ 'ਚ ਸਭ ਤੋਂ ਵਧ ਪਿਆਰ ਕਰਦੀ ਹਾਂ। ਇਹ ਪਿਆਰ ਸੰਸਾਰ 'ਚ ਸਭ ਤੋਂ ਸ਼ੁੱਧ ਅਤੇ ਸਭ ਤੋਂ ਈਮਾਨਦਾਰ ਪਿਆਰ ਹੈ। ਇਸ ਛੋਟੇ ਸ਼ਖ਼ਸ ਨੂੰ ਮੈ ਮਿਲਣ ਲਈ ਬਹੁਤ ਉਤਸ਼ਾਹਤ ਹਾਂ।"
ਦੱਸ ਦਈਏ ਯੂਕੇ ਵਿੱਚ ਮਦਰਸ ਡੇ 31 ਮਾਰਚ ਨੂੰ ਮਨਾਇਆ ਗਿਆ ਸੀ।
ਜ਼ਿਕਰਯੋਗ ਹੈ ਕਿ ਕੁਝ ਮੀਡੀਆ ਰਿਪੋਰਟਾਂ ਮੁਤਾਬਿਕ ਐਮੀ ਅਤੇ ਉਨ੍ਹਾਂ ਦੇ ਬੌਆਏਫ਼ਰੈਂਡ ਜੋਰਜ ਦੋਵੇਂ ਅਗਲੇ ਸਾਲ ਵਿਆਹ ਕਰਵਾ ਸਕਦੇ ਹਨ। ਪਹਿਲਾਂ ਵੀ ਇਸ ਜੋੜੇ ਦੀ ਮੰਗਣੀ ਦੀ ਖ਼ਬਰਾਂ ਚਰਚਾ ਵਿੱਚ ਸਨ।

For All Latest Updates

ABOUT THE AUTHOR

...view details