83 ਦੇ ਵਿੱਚ ਹੋਈ ਸਾਕਿਬ ਸਲੀਮ ਅਤੇ ਹਾਰਡੀ ਸੰਧੂ ਦੀ ਐਂਟਰੀ - ranbir singh
ਹੈਦਰਾਬਾਦ: ਡਾਇਰੈਕਟਰ ਕਬੀਰ ਖ਼ਾਨ ਅੱਜ-ਕੱਲ੍ਹ ਆਪਣੀ ਆਉਣ ਵਾਲੀ ਫ਼ਿਲਮ '83' ਦੀ ਕਾਸਟਿੰਗ 'ਚ ਮਸਰੂਫ ਹਨ।1983 ਵਿਸ਼ਵ ਕੱਪ 'ਤੇ ਅਧਾਰਿਤ ਇਸ ਫ਼ਿਲਮ ਦੇ ਵਿੱਚ ਤਕਰੀਬਨ ਰੋਜ਼ ਕਿਸੇ ਨਾ ਕਿਸੇ ਅਦਾਕਾਰ ਦੀ ਐਂਟਰੀ ਹੋ ਰਹੀ ਹੈ ।
। ਇਸ ਕੜੀ ਦੇ ਵਿੱਚ ਅਦਾਕਾਰ ਸਾਕਿਬ ਸਲੀਮ ਨੂੰ ਕ੍ਰਿਕਟਰ ਮੋਹਿੰਦਰ ਅਮਰਨਾਥ ਦੇ ਕਿਰਦਾਰ ਲਈ ਚੁਣਿਆ ਗਿਆ ਹੈ ।ਸੂਚਨਾ ਇਹ ਵੀ ਮਿਲੀ ਹੈ ਕਿ ਪੰਜਾਬੀ ਕਲਾਕਾਰ ਹਾਰਡੀ ਸੰਧੂ ਵੀ ਇਸ ਫ਼ਿਲਮ ਦੇ ਵਿੱਚ ਮਦਨ ਲਾਲ ਦਾ ਕਿਰਦਾਰ ਨਿਭਾਉਣਗੇ ।
83 ਫ਼ਿਲਮ ਦੇ ਵਿੱਚ ਰਨਵੀਰ ਸਿੰਘ ਕਪਿਲ ਦੇਵ ਦੀ ਭੂਮਿਕਾ ਦੇ ਵਿੱਚ ਨਜ਼ਰ ਆਉਣਗੇ। ਇਸ ਫ਼ਿਲਮ ਦੇ ਵਿੱਚ ਹੁਣ ਤੱਕ ਸੁਨੀਲ ਗਵਾਸਕਰ , ਚਿਰਾਗ ਪਾਟਿਲ, ਐਮੀ ਵਿਰਕ, ਮਾਨ ਸਿੰਘ ਤੇ ਹੋਰ ਵੀ ਬਹੁਤ ਸਾਰੇ ਕਲਾਕਾਰ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।
ਦੱਸਣਯੋਗ ਹੈ ਕਿ ਫ਼ਿਲਮ ਦੀ ਟੀਮ ਨੇ ਇਹ ਐਲਾਨ ਕੀਤਾ ਹੈ ਕਿ ਜਲਦ ਹੀ ਸਾਰੀ ਕਾਸਟ ਖ਼ਤਮ ਕਰਕੇ ਉਹ ਇਕ ਵੀਡੀਓ ਦੇ ਵਿੱਚ ਸਾਰੀ ਕਾਸਟ ਬਾਰੇ ਜਾਣਕਾਰੀ ਦੇਣਗੇ । ਦੱਸ ਦਈਏ ਕਿ ਇਹ ਫ਼ਿਲਮ ਇੰਗਲੈਂਡ ਦੇ ਵਿੱਚ ਵੱਖ -ਵੱਖ ਥਾਵਾਂ 'ਤੇ ਸ਼ੂਟ ਕੀਤੀ ਜਾਵੇਗੀ ਅਤੇ 10 ਅਪ੍ਰੈਲ 2020 ਨੂੰ ਰਿਲੀਜ਼ ਕੀਤੀ ਜਾਵੇਗੀ ।