ਪੰਜਾਬ

punjab

ETV Bharat / sitara

'ਟੋਟਲ ਧਮਾਲ' ਦੀ ਟੀਮ ਨੇ ਲਿਆ ਵੱਡਾ ਫ਼ੈਸਲਾ, ਪਾਕਿਸਤਾਨ 'ਚ ਨਹੀਂ ਹੋਵੇਗੀ ਫ਼ਿਲਮ ਰਿਲੀਜ਼ - pulwamaattack

ਹੈਦਰਾਬਾਦ: ਪਾਕਿਸਤਾਨ 'ਚ ਭਾਰਤੀ ਫ਼ਿਲਮਾਂ ਨੂੰ ਬੇਹੱਦ ਪਸੰਦ ਕੀਤਾ ਜਾਂਦਾ ਹੈ ਤੇ ਭਾਰਤੀ ਕਲਾਕਾਰਾਂ ਦੇ ਪ੍ਰਸ਼ੰਸਕਾਂ ਦੀ ਵੀ ਪਾਕਿਸਤਾਨ ਵਿੱਚ ਕੋਈ ਕਮੀ ਨਹੀਂ ਹੈ ਪਰ ਦੋਹਾਂ ਦੇਸ਼ਾਂ ਵਿੱਚ ਅਕਸਰ ਤਣਾਅਪੂਰਨ ਮਾਹੌਲ ਬਣਨ ਕਾਰਨ ਭਾਰਤੀ ਫ਼ਿਲਮਾਂ ਦੇ ਪਾਕਿਸਤਾਨ ਵਿੱਚ ਪ੍ਰਦਰਸ਼ਨ 'ਤੇ ਅਸਰ ਪੈਂਦਾ ਰਿਹਾ ਹੈ।

'ਟੋਟਲ ਧਮਾਲ' ਦੀ ਟੀਮ ਨੇ ਲਿਆ ਵੱਡਾ ਫ਼ੈਸਲਾ, ਪਾਕਿਸਤਾਨ 'ਚ ਨਹੀਂ ਹੋਵੇਗੀ ਫ਼ਿਲਮ ਰਿਲੀਜ਼

By

Published : Feb 18, 2019, 10:03 PM IST

ਹਾਲ ਵਿੱਚ ਹੀ ਪੁਲਵਾਮਾ ਦੇ ਵਿੱਚ ਹੋਏ ਸੀਆਰਪੀਐਫ਼ ਜਵਾਨਾਂ 'ਤੇ ਅੱਤਵਾਦੀ ਹਮਲੇ ਤੋਂ ਬਾਅਦ ਫ਼ਿਲਮ ਇੰਡਸਟਰੀ ਦੇ ਵਿੱਚ ਰੋਸ ਵੇਖਣ ਨੂੰ ਮਿਲ ਰਿਹਾ ਹੈ। ਇਸ ਤਹਿਤ ਅਦਾਕਾਰ ਅਜੇ ਦੇਵਗਨ ਦੀ ਫ਼ਿਲਮ 'ਟੋਟਲ ਧਮਾਲ' ਦੀ ਟੀਮ ਨੇ ਇੱਕ ਵੱਡਾ ਫ਼ੈਸਲਾ ਲਿਆ ਹੈ। ਟੀਮ ਨੇ ਫ਼ਿਲਮ ਨੂੰ ਪਾਕਿਸਤਾਨ ਵਿੱਚ ਨਾ ਰਿਲੀਜ਼ ਕਰਨ ਦਾ ਫ਼ੈਸਲਾ ਲਿਆ ਹੈ ਤੇ ਇਸ ਦੀ ਜਾਣਕਾਰੀ ਉਨ੍ਹਾਂ ਟਵੀਟਰ 'ਤੇ ਸਾਂਝੀ ਕੀਤੀ ਹੈ। ਦੱਸਣਯੋਗ ਹੈ ਕਿ 'ਟੋਟਲ ਧਮਾਲ' ਭਾਰਤ ਵਿੱਚ 22 ਫ਼ਰਵਰੀ ਨੂੰ ਰਿਲੀਜ਼ ਹੋ ਰਹੀ ਹੈ। ਇੰਦਰ ਕੁਮਾਰ ਵੱਲੋਂ ਨਿਰਦੇਸ਼ ਕੀਤੀ ਗਈ ਇਸ ਫ਼ਿਲਮ ਵਿੱਚ ਅਜੇ ਦੇਵਗਨ, ਅਨਿਲ ਕਪੂਰ, ਮਾਧੂਰੀ ਦਿਕਸ਼ਿਤ, ਅਰਸ਼ਦ ਵਾਰਸੀ, ਰਿਤੇਸ਼ ਦੇਸ਼ਮੁੱਖ ਅਹਿਮ ਕਿਰਦਾਰ ਨਿਭਾਅ ਰਹੇ ਹਨ।

ABOUT THE AUTHOR

...view details