ਮੁੰਬਈ: 7 ਨਵੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ ਬਾਲਾ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਟ੍ਰੇਲਰ 'ਚ ਉਸ ਇਨਸਾਨ ਦੀ ਜ਼ਿੰਦਗੀ ਵਿਖਾਈ ਗਈ ਹੈ ਜਿਸ ਦੇ ਵਾਲ ਨਹੀਂ ਹਨ ਅਤੇ ਕਿਵੇਂ ਕੁੜੀਆਂ ਉਸ ਨੂੰ ਰਿਜੈਕਟ ਕਰਦੀਆਂ ਹਨ।
ਬਾਲਾ ਜਾਂ ਫ਼ੇਰ ਊਜੜਾ ਚਮਨ ਕਿਹੜੀ ਫ਼ਿਲਮ ਵੇਖਣੀ ਪਸੰਦ ਕਰਨਗੇ ਦਰਸ਼ਕ ? - latest bollywood news
ਨਵੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋੇ ਰਹੀ ਹੈ ਫ਼ਿਲਮ ਬਾਲਾ ਅਤੇ 8 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ ਊਜੜਾ ਚਮਨ, ਦੋਹਾਂ ਹੀ ਫ਼ਿਲਮਾਂ ਗੰਜੇਪਨ ਦੀ ਸਮੱਸਿਆ ਨਾਲ ਜੂਝ ਰਹੇ ਇਨਸਾਨ ਦੀ ਕਹਾਣੀ ਹੈ। ਦੋਹਾਂ ਹੀ ਫ਼ਿਲਮਾਂ ਦੇ ਟ੍ਰੇਲਰ ਦੀ ਕੀ ਹੈ ਖ਼ਾਸਿਅਤ ਉਸ ਲਈ ਪੜ੍ਹੋ ਪੂਰੀ ਖ਼ਬਰ
ਹੋਰ ਪੜ੍ਹੋੇ: ਪ੍ਰਮੋਸ਼ਨ ਦੇ ਨਾਲ-ਨਾਲ ਅਖਾੜੇ ਵੀ ਲਗਾ ਰਹੇ ਹਨ ਰਣਜੀਤ ਬਾਵਾ
ਅਕਸਰ ਇਹ ਚੀਜ਼ ਸਮਾਜ 'ਚ ਵੇਖੀ ਜਾਂਦੀ ਹੈ ਕਿ ਅੱਜ ਦੇ ਨੌਜਵਾਨ ਆਪਣਾ ਜੀਵਨ ਸਾਥੀ ਜੇਕਰ ਚੁਣਦੇ ਹਨ ਤਾਂ ਲੁੱਕ ਨੂੰ ਜ਼ਿਆਦਾ ਤਰਜ਼ੀਹ ਦਿੰਦੇ ਹਨ। ਇਸ ਲਈ ਜੋ ਮੋਟਾ ਹੈ ,ਜਿਸ ਦਾ ਕੱਦ ਛੋਟਾ ਹੈ ਜਾਂ ਫ਼ੇਰ ਕਾਲਾ ਹੈ ਜਾਂ ਫ਼ੇਰ ਜਿਸ ਦੇ ਵਾਲ ਨਹੀਂ ਹਨ ਉਹ ਇਨਸਾਨ ਆਪਣੇ ਆਪ ਨੂੰ ਸਮਾਜ 'ਚ ਅਣਗੋਲਿਆ ਹੋਇਆ ਮਹਿਸੂਸ ਕਰਦਾ ਹੈ।
ਜੋ ਸਮਾਜ 'ਚ ਆਪਣੇ ਨੂੰ ਛੋਟਾ ਮਹਿਸੂਸ ਕਰਦੇ ਹਨ ਉਨ੍ਹਾਂ ਦੇ ਹੀ ਜੀਵਨ ਦੇ ਇੱਕ ਪੱਖ ਨੂੰ ਵਿਖਾਉਂਦਾ ਹੋਇਆ ਨਜ਼ਰ ਆਉਂਦਾ ਹੈ ਫ਼ਿਲਮ ਬਾਲਾ ਦਾ ਟ੍ਰੇਲਰ, ਦੱਸ ਦਈਏ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਨਵੰਬਰ ਮਹੀਨੇ ਇੱਕੋ ਹੀ ਕਾਨਸੇਪਟ ਦੀਆਂ ਦੋ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ। ਕਾਬਿਲ-ਏ-ਗੌਰ ਹੈ ਕਿ 7 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ ਬਾਲਾ ਅਤੇ 8 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ ਊਜੜਾ ਚਮਨ ਦੋਹਾਂ ਹੀ ਟ੍ਰੇਲਰਾਂ ਦੇ ਵਿੱਚ ਲੋਕ ਜੋ ਗੰਜੇਪਨ ਦੀਆਂ ਸਮੱਸਿਆਵਾਂ ਕਾਰਨ ਦੁੱਖੀ ਹਨ। ਉਨ੍ਹਾਂ ਦੀ ਜ਼ਿੰਦਗੀ ਵਿਖਾਈ ਗਈ ਹੈ।
ਵੇਖਣਾ ਇਹ ਹੋਵੇਗਾ ਇੱਕੋਂ ਹੀ ਕਾਨਸੇਪਟ 'ਤੇ ਬਣੀਆਂ ਦੋਹਾਂ ਫ਼ਿਲਮਾਂ ਵਿੱਚੋਂ ਦਰਸ਼ਕ ਕਿਹੜੀ ਫ਼ਿਲਮ ਵੇਖਣਾ ਪਸੰਦ ਕਰਦੇ ਹਨ।