ਮੁੰਬਈ: ਆਯੁਸ਼ਮਾਨ ਖੁਰਾਣਾ ਅਤੇ ਭੂਮੀ ਪੇਡਨੇਕਰ ਸਟਾਰ ਨਿਰਮਾਤਾਵਾਂ ਦੀ ਆਉਣ ਵਾਲੀ ਕਾਮੇਡੀ-ਡਰਾਮੇ ਵਾਲੀ ਫ਼ਿਲਮ 'ਬਾਲਾ' ਦਾ ਨਵਾਂ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਰਿਲੀਜ਼ ਹੋਈ ਫ਼ਿਲਮ ਦੇ ਨਵੇਂ ਪੋਸਟਰ ਵਿੱਚ ਫ਼ਿਲਮ ਦੀ ਸਟਾਰ ਆਯੁਸ਼ਮਾਨ ਖੁਰਾਣਾ, ਜੋ ਉਮਰ ਤੋਂ ਪਹਿਲਾਂ ਗੰਜੇਪਨ ਦੀ ਸਥਿਤੀ ਨਾਲ ਜੂਝ ਰਹੇ ਹਨ, ਇਸ ਵਿੱਚ ਉਹ ਹੈਰਾਨੀਜਨਕ ਇਲਾਜ਼ ਕਰਵਾਉਂਦੇ ਦਿਖਾਈ ਦੇ ਰਹੇ ਹਨ।
ਹੋਰ ਪੜ੍ਹੋ: ਪੰਜਾਬੀ ਹਾਸੋ-ਹੀਣਾ ਨਾਟਕ ਟੋਟਲ ਸਿਆਪਾ ਦਾ ਹੋਇਆ 35ਵਾਂ ਮੰਚਨ
ਇਸ ਪੋਸਟਰ ਵਿੱਚ ਆਯੁਸ਼ਮਾਨ ਦੇ ਸਿਰ 'ਤੇ ਕੁੱਝ ਪਰਤ ਹੈ, ਜਿਸ ਦੀ ਮਹਿਕ ਸ਼ਾਇਦ ਇੰਨੀ ਗੰਦੀ ਹੈ ਕਿ ਉਸ ਨੂੰ ਆਪਣਾ ਨੱਕ ਬੰਦ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ, ਫ਼ਿਲਮ ਦੇ ਹੋਰ ਕਿਰਦਾਰਾਂ ਵੱਖੋ ਵੱਖਰੇ ਇਲਾਜ ਕਰਦੇ ਦਿਖਾਈ ਦੇ ਰਹੇ ਹਨ ਤੇ ਉਹ ਆਯੂਸ਼ਮਾਨ ਦਾ ਇਲਾਜ ਕਰਨ ਲਈ ਉਤਸੁਕ ਹਨ। ਯਾਮੀ ਗੌਤਮ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ।
ਹੋਰ ਪੜ੍ਹੋ: Happy Diwali 2019: ਅਮਿਤਾਭ ਬੱਚਨ ਨੇ ਦਿਵਾਲੀ ਮੌਕੇ ਦਿੱਤੀ ਵਧਾਈ
ਜ਼ਿਕਰਯੋਗ ਹੈ ਕਿ ਫ਼ਿਲਮ ਦੀ ਰਿਲੀਜ਼ ਦੀ ਤਰੀਕ ਪਹਿਲਾਂ 21 ਨਵੰਬਰ ਰੱਖੀ ਗਈ ਸੀ, ਪਰ ਫਿਰ 'ਉਜਾੜਾ ਚਮਨ' ਦੀ ਰਿਲੀਜ਼ਿੰਗ ਦੀ ਤਰੀਕ ਤੋਂ ਇੱਕ ਦਿਨ ਪਹਿਲਾਂ ਇਸ ਨੂੰ 7 ਨਵੰਬਰ ਕਰ ਦਿੱਤਾ ਗਿਆ ਸੀ ਜਿਸ ਦੀ ਕਾਫ਼ੀ ਚਰਚਾ ਹੋਈ ਸੀ ਪਰ 'ਉਜੜਾ ਚਮਨ' ਦੇ ਨਿਰਮਾਤਾਵਾਂ ਨੇ ਵੀ ਇਸ ਤੋਂ ਬਾਅਦ ਫ਼ਿਲਮ ਦੀ ਰਿਲੀਜ਼ ਦੀ ਤਰੀਕ ਬਦਲ ਦਿੱਤੀ ਤੇ 1 ਨਵੰਬਰ ਨੂੰ ਫ਼ਿਲਮ ਰਿਲੀਜ਼ ਦੀ ਮਿੱਤੀ ਰੱਖ ਦਿੱਤੀ।