ਪੰਜਾਬ

punjab

ETV Bharat / sitara

ਫ਼ਿਲਮ ਬਾਲਾ ਦਾ ਕਿਰਦਾਰ ਮੇਰੇ ਲਈ ਬਹੁਤ ਖ਼ਾਸ ਹੈ:ਯਾਮੀ ਗੌਤਮ - ਫ਼ਿਲਮ ਬਾਲਾ

8 ਨਵੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਚੁੱਕੀ ਹੈ ਫ਼ਿਲਮ ਬਾਲਾ, ਇਸ ਫ਼ਿਲਮ 'ਚ ਯਾਮੀ ਗੌਤਮ ਦੇ ਕਿਰਦਾਰ ਦੀ ਸ਼ਲਾਘਾ ਹੋ ਰਹੀ ਹੈ। ਯਾਮੀ ਗੌਤਮ ਨੇ ਕਿਹਾ ਹੈ ਕਿ ਉਸ ਨੇ ਹੁਣ ਤੱਕ ਜਿੰਨੇ ਵੀ ਕਿਰਦਾਰ ਨਿਭਾਏ ਹਨ ਉਸ ਲਈ ਸਾਰੇ ਖ਼ਾਸ ਹਨ ਪਰ ਫ਼ਿਲਮ ਬਾਲਾ ਦੇ ਕਿਰਦਾਰ ਨੇ ਉਸ ਦੀ ਪ੍ਰਤੀਭਾ ਨੂੰ ਨਿਖਾਰਿਆ ਹੈ।

ਫ਼ੋਟੋ

By

Published : Nov 8, 2019, 7:26 PM IST

ਮੁੰਬਈ: ਫ਼ਿਲਮ ਬਾਲਾ ਦੇ ਵਿੱਚ ਟਿਕ-ਟੌਕ ਸਟਾਰ ਦਾ ਕਿਰਦਾਰ ਨਿਭਾਉਣ ਦੇ ਲਈ ਯਾਮੀ ਦੀ ਖ਼ੂਬ ਸ਼ਲਾਘਾ ਹੋਈ ਹੈ। ਆਪਣੀ ਹੋ ਰਹੀ ਇਸ ਤਾਰੀਫ਼ ਬਾਰੇ ਯਾਮੀ ਨੇ
ਕਿਹਾ," ਇਹ ਮੁਕਾਮ ਨੂੰ ਹਾਸਿਲ ਕਰਨ ਲਈ ਮੈਨੂੰ ਕਈ ਸਾਲ ਲੱਗ ਗਏ ਇਸ ਨੂੰ ਕਹਿਣ ਦਾ ਕਾਰਨ ਇਹ ਹੈ ਕਿ ਕਲਾਕਾਰ ਦੇ ਤੌਰ 'ਤੇ ਅਸੀਂ ਹਮੇਸ਼ਾ ਅਜਿਹੇ ਕਿਰਦਾਰਾਂ ਨੂੰ ਨਿਭਾਉਣ ਦੀ ਲਲਕ 'ਚ ਰਹਿੰਦੇ ਹਾਂ ਜੋ ਸੰਪੂਰਨ ਹੋਣ।"

ਹੋਰ ਪੜ੍ਹੋ: #FilmBalaPublicReview: ਫ਼ਿਲਮ ਬਾਲਾ ਦੇ ਪ੍ਰਤੀ ਕੀ ਹੈ ਦਰਸ਼ਕਾਂ ਦੀ ਰਾਏ?(ਵੇਖੋ ਵੀਡੀਓ)

ਫ਼ਿਲਮ ਬਾਲਾ ਦੀ ਅਦਾਕਾਰਾ ਨੇ ਇਹ ਵੀ ਕਿਹਾ ਕਿ ਉਹ ਕਈ ਉਹ ਇਸ ਮੁਕਾਮ 'ਤੇ ਪਹੁੰਚਣ ਲਈ ਉਸ ਨੇ ਕਈ ਮੁਸੀਬਤਾਂ ਦਾ ਸਾਹਮਣਾ ਕੀਤਾ ਹੈ।
ਯਾਮੀ ਨੇ ਕਿਹਾ ਕਿ ਹੁਣ ਤੱਕ ਉਸ ਨੇ ਜਿੰਨੇ ਵੀ ਕਿਰਦਾਰ ਨਿਭਾਏ ਹਨ ਉਸ ਨੂੰ ਸਾਰੇ ਪਸੰਦ ਹਨ ਪਰ ਪਰੀ (ਫ਼ਿਲਮ ਬਾਲਾ ਦਾ ਕਿਰਦਾਰ) ਦੇ ਵਿੱਚ ਉਹ ਇਸ ਕਦਰ ਡੂਬੀ ਹੋਈ ਸੀ ਕਿ ਉਸ ਨੂੰ ਸੱਚਮੁੱਚ ਹੈਰਾਨਗੀ ਹੁੰਦੀ ਹੈ।

ਹੋਰ ਪੜ੍ਹੋ:'THE BODY' ਵਿੱਚ ਨਜ਼ਰ ਆਉਂਣਗੇ ਇਮਰਾਨ ਹਾਸ਼ਮੀ

ਯਾਮੀ ਨੇ ਇਹ ਵੀ ਕਿਹਾ,"ਕੁਝ ਕਿਰਦਾਰ ਤੁਹਾਨੂੰ ਵਧੇਰੇ ਕੰਮ ਕਰਨ ਦੀ ਪ੍ਰੇਰਣਾ ਦਿੰਦੇ ਹਨ, ਤੁਹਾਡੀ ਪ੍ਰਤੀਭਾ ਨੂੰ ਪਰਖਦੇ ਹਨ ਅਤੇ ਤੁਹਾਨੂੰ ਸਰਵਊਤਮ ਬਣਾਉਂਦੇ ਹਨ, ਪਰੀ ਉਸ ਲਈ ਕੁਝ ਇਸ ਤਰ੍ਹਾਂ ਦਾ ਹੀ ਕਿਰਦਾਰ ਸੀ।"
ਉਸ ਨੇ ਇਹ ਵੀ ਕਿਹਾ ਕਿ ਦਰਸ਼ਕਾਂ ਦਾ ਪਿਆਰ ਵੇਖ ਕੇ ਉਹ ਭਾਵੁਕ ਤਾਂ ਹੋ ਹੀ ਰਹੀ ਹੈ ਇਸ ਤੋਂ ਇਲਾਵਾ ਉਸ ਨੇ ਦਰਸ਼ਕਾਂ ਦਾ ਧੰਨਵਾਦ ਵੀ ਕੀਤਾ।

ਅਮਰ ਕੌਸ਼ਿਕ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਦੀ ਕਹਾਣੀ ਇੱਕ ਨੌਜਵਾਨ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਸਮੇਂ ਤੋਂ ਪਹਿਲਾਂ ਹੀ ਗੰਜੇਪਨ ਦਾ ਸ਼ਿਕਾਰ ਹੋ ਜਾਂਦਾ ਹੈ।

ABOUT THE AUTHOR

...view details