ਮੁੰਬਈ: ਆਯੁਸ਼ਮਾਨ ਖੁਰਾਨਾ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ 'ਬਾਲਾ' ਨੇ ਆਪਣੇ ਪਹਿਲੇ ਦਿਨ ਬਾਕਸ ਆਫਿਸ 'ਤੇ ਤਕਰੀਬਨ10.15 ਕਰੋੜ ਦੀ ਕਮਾਈ ਕੀਤੀ ਹੈ। ਇਹ ਫ਼ਿਲਮ ਦਰਸ਼ਕਾਂ ਨੂੰ ਕਾਫ਼ੀ ਪਸੰਦ ਆਈ ਹੈ। ਆਯੁਸ਼ਮਾਨ ਦੀ ਅਦਾਕਾਰੀ ਨੂੰ ਲੋਕਾਂ ਵੱਲੋਂ ਇੰਨਾ ਪਸੰਦ ਕੀਤਾ ਗਿਆ, ਆਯੁਸ਼ਮਾਨ ਦੀ ਇਹ ਸਭ ਤੋਂ ਵੱਡੀ ਉਦਘਾਟਨੀ ਦਿਨ ਸੰਗ੍ਰਹਿ ਬਣ ਗਿਆ ਹੈ। ਇਹ ਫ਼ਿਲਮ ਉਮਰ ਤੋਂ ਪਹਿਲਾਂ ਵਾਲਾਂ ਦੇ ਝੜਨ ਦੀ ਸਮੱਸਿਆ ਨੂੰ ਦਰਸਾਉਂਦੀ ਹੈ, ਜਿਸ ਨੂੰ ਬੜ੍ਹੇ ਮਜ਼ਾਕੀਆਂ ਢੰਗ ਨਾਲ ਦਿਖਾਇਆ ਗਿਆ ਹੈ। ਫ਼ਿਲਮ ਆਲੋਚਕ ਤਰਨ ਆਦਰਸ਼ ਨੇ 'ਬਾਲਾ' ਦੇ ਪਹਿਲੇ ਦਿਨ ਦਾ ਸੰਗ੍ਰਹਿ ਆਪਣੇ ਟਵਿੱਟਰ ਹੈਂਡਲ 'ਤੇ ਸਾਂਝਾ ਕੀਤਾ ਹੈ।
ਹੋਰ ਪੜ੍ਹੋ: ਅੱਜ ਦੀ ਪੀੜ੍ਹੀ ਵਿਆਹੁਤਾ ਜੀਵਨ ਨੂੰ ਮੁਕੰਮਲ ਕਰਨ ਲਈ ਤਿਆਰ ਨਹੀਂ: ਪੀਯੂਸ਼ ਮਿਸ਼ਰਾ