ਫ਼ਿਲਮ ਅਲਾਦੀਨ ਦੇ ਹਿੰਦੀ ਵਰਜ਼ਨ ਦਾ ਹਿੱਸਾ ਹੋਣਗੇ ਅਰਮਾਨ ਅਤੇ ਬਾਦਸ਼ਾਹ - hindi version
ਬਾਲੀਵੁੱਡ ਦੇ ਮਸ਼ਹੂਰ ਮਿਊਜ਼ਿਕ ਕੰਪੋਜ਼ਰ ਬਾਦਸ਼ਾਹ ਅਤੇ ਗਾਇਕ ਅਰਮਾਨ ਮਲਿਕ ਹਾਲੀਵੁੱਡ ਫ਼ਿਲਮ ਅਲਾਦੀਨ ਦੇ ਹਿੰਦੀ ਵਰਜ਼ਨ ਦਾ ਹਿੱਸਾ ਹੋਣਗੇ ।
ਫ਼ੋਟੋ
ਮੁੰਬਈ: ਹਾਲੀਵੁੱਡ ਫ਼ਿਲਮ ਅਲਾਦੀਨ ਛੇਤੀ ਹੀ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਨੂੰ ਹਿੰਦੀ ਵਰਜ਼ਨ ਦੇ ਲਈ ਡਿਜ਼ਨੀ ਇੰਡਿਆ ਨੇ ਰੈਪਰ ਬਾਦਸ਼ਾਹ ਅਤੇ ਗਾਇਕ ਅਰਮਾਨ ਮਲਿਕ ਨੂੰ ਸਾਈਨ ਕੀਤਾ ਹੈ।ਫ਼ਿਲਮ ਦੇ ਪ੍ਰਮੋਸ਼ਨਲ ਗੀਤ ਨੂੰ ਬਾਦਸ਼ਾਹ ਤਿਆਰ ਕਰਨਗੇ। ਉੱਥੇ ਹੀ ਅਰਮਾਨ ਮਲਿਕ ਫ਼ਿਲਮ 'ਚ ਅਲਾਦੀਨ ਨੂੰ ਅਵਾਜ਼ ਦੇਣ ਦੇ ਨਾਲ-ਨਾਲ ਗੀਤ ਵੀ ਗਾਉਣਗੇ। ਦੱਸ ਦਈਏ ਕਿ ਇਸ ਦੀ ਜਾਣਕਾਰੀ ਫ਼ਿਲਮ ਕ੍ਰਿਟਿਕ ਤਰਨ ਆਦਰਸ਼ ਨੇ ਟਵੀਟ ਕਰ ਕੇ ਦਿੱਤੀ ਹੈ।