ਮੁੰਬਈ: ਪਿਛਲੇ ਹਫ਼ਤੇ ਰਿਲੀਜ਼ ਹੋਈ ਫ਼ਿਲਮ 'ਬਾਗੀ 3' ਨੇ ਬਾਕਸ ਆਫਿਸ 'ਤੇ ਹਾਲੇ ਤੱਕ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਦਰਸ਼ਕਾਂ ਵੱਲੋਂ ਫ਼ਿਲਮ 'ਚ ਟਾਈਗਰ ਸ਼ਰਾਫ਼ ਤੇ ਸ਼ਰਧਾ ਕਪੂਰ ਦੀ ਜੋੜੀ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਕੋਰੋਨਾ ਦੇ ਬਾਵਜੂਦ ਵੀ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ 'ਬਾਗੀ 3' - ਫ਼ਿਲਮ ਬਾਗੀ 3 ਦਾ ਬਾਕਸ ਆਫਿਸ
ਪਿਛਲੇ ਹਫ਼ਤੇ ਰਿਲੀਜ਼ ਹੋਈ ਫ਼ਿਲਮ 'ਬਾਗੀ 3' ਨੇ ਬਾਕਸ ਆਫਿਸ 'ਤੇ ਹਾਲੇ ਤੱਕ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਫ਼ਿਲਮ ਆਲੋਚਕ ਤਰਨ ਆਦਰਸ਼ ਨੇ ਫ਼ਿਲਮ ਦੇ ਤੀਜੇ ਤੇ ਚੌਥੇ ਦਿਨ ਦੇ ਅੰਕੜੇ ਆਪਣੇ ਸੋਸ਼ਲ ਮੀਡੀਆ ਉੱਤੇ ਸਾਂਝੇ ਕੀਤੇ ਹਨ।
ਇਸ ਦੇ ਨਾਲ ਹੀ ਫ਼ਿਲਮ ਆਲੋਚਕ ਤਰਨ ਆਦਰਸ਼ ਨੇ ਫ਼ਿਲਮ ਦੇ ਤੀਜੇ ਤੇ ਚੌਥੇ ਦਿਨ ਦੇ ਅੰਕੜੇ ਆਪਣੇ ਸੋਸ਼ਲ ਮੀਡੀਆ ਉੱਤੇ ਸਾਂਝੇ ਕੀਤੇ ਹਨ। ਦੱਸਣਯੋਗ ਹੈ ਕਿ ਫ਼ਿਲਮ ਨੇ ਪਹਿਲੇ ਦਿਨ 17.50 ਕਰੋੜ , ਦੂਜੇ ਦਿਨ 16.03 ਕਰੋੜ, ਤੀਜੇ ਦਿਨ 20.30 ਕਰੋੜ ਅਤੇ 9.06 ਕਰੋੜ ਦੀ ਕਮਾਈ ਕੀਤੀ ਹੈ। ਫ਼ਿਲਮ ਨੇ ਕੁੱਲ ਮਿਲਾ ਕੇ 4 ਦਿਨਾਂ ਵਿੱਚ 62.89 ਕਰੋੜ ਦਾ ਕਾਰੋਬਾਰ ਕਰ ਕੀਤਾ ਹੈ।
ਦੱਸਣਯੋਗ ਹੈ ਕਿ ਫ਼ਿਲਮ 'ਬਾਗੀ 3' ਦਾ ਨਿਰਦੇਸ਼ਨ ਅਹਿਮਦ ਖ਼ਾਨ ਵੱਲੋਂ ਕੀਤਾ ਗਿਆ ਤੇ ਇਸ ਫ਼ਿਲਮ ਨੂੰ ਪ੍ਰੋਡਿਊਸ ਸਾਜ਼ਿਦ ਨਾਡਿਆਵਾਲਾ ਨੇ ਕੀਤਾ ਹੈ। ਫ਼ਿਲਮ ਵਿੱਚ ਟਾਈਗਰ ਸ਼ਰਾਫ਼ ਤੇ ਸ਼ਰਧਾ ਕਪੂਰ ਤੋਂ ਇਲਾਵਾ ਰਿਤੇਸ਼ ਦੇਸ਼ਮੁੱਖ, ਚੰਕੀ ਪਾਂਡੇ, ਆਸ਼ੂਤੋਸ਼ ਰਾਣਾ,ਸਤੀਸ਼ ਕੌਸ਼ਿਕ ਵਰਗੇ ਕਲਾਕਾਰ ਮੁੱਖ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ।