ਮੁੰਬਈ: ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਤੇ ਸ਼ਰਧਾ ਕਪੂਰ ਦੀ ਨਵੀਂ ਰਿਲੀਜ਼ ਹੋਈ ਫ਼ਿਲਮ 'ਬਾਗੀ 3' ਨੇ ਸ਼ਾਨਦਾਰ ਓਪਨਿੰਗ ਕੀਤੀ ਹੈ। ਅਹਿਮਦ ਖ਼ਾਨ ਵਲੋਂ ਨਿਰਦੇਸ਼ਿਤ ਫ਼ਿਲਮ ਨੇ ਬਾਕਸ ਆਫਿਸ 'ਤੇ 17.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਫ਼ਿਲਮ ਦੀ ਪਹਿਲੇ ਦਿਨ ਦੀ ਕਲੈਕਸ਼ਨ ਨੂੰ ਸਾਲ ਦੀ ਸਭ ਤੋਂ ਵੱਡੀ ਓਪਨਿੰਗ ਮੰਨਿਆ ਜਾ ਰਿਹਾ ਹੈ।
ਫ਼ਿਲਮ ਦੀ ਗੱਲ ਕਰੀਏ ਤਾਂ ਪਹਿਲੇ ਦਿਨ ਦੀ ਕਮਾਈ ਦੇ ਮੱਦੇਨਜ਼ਰ ਅਜੇ ਦੇਵਗਨ ਦੀ 'ਤਾਨਾਜੀ' ਨੇ 15.10 ਕਰੋੜ, ਲਵ ਆਜ ਕਲ ਨੇ 12.40 ਕਰੋੜ, ਸਟ੍ਰੀਟ ਥਰੀ ਡੀ ਨੇ 10.26 ਕਰੋੜ ਤੇ ਸ਼ੁੱਭ ਮੰਗਲ ਜ਼ਿਆਦਾ ਸਾਵਧਾਨ ਨੇ 9.55 ਕਰੋੜ ਦੀ ਕਲੈਕਸ਼ਨ ਕੀਤੀ ਸੀ।