ਪੰਜਾਬ

punjab

By

Published : Jan 26, 2020, 5:22 PM IST

ETV Bharat / sitara

ਬਾਲੀਵੁੱਡ ਨੇ ਦਿੱਤੀਆਂ ਗਣਤੰਤਰ ਦਿਵਸ ਦੀਆਂ ਮੁਬਾਰਕਾਂ

ਅਮਿਤਾਭ ਬੱਚਨ, ਅਨੁਪਮ ਖ਼ੇਰ, ਹੇਮਾ ਮਾਲਿਨੀ ਸਮੇਤ ਬਾਲੀਵੁੱਡ ਕਲਾਕਾਰਾਂ ਨੇ 71ਵੇਂ ਗਣਤੰਤਰ ਦਿਵਸ ਦੀਆਂ ਸਭ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਹਨ। ਗਣਤੰਤਰ ਦਿਵਸ ਦੀਆਂ ਮੁਬਾਰਕਾਂ ਦਿੰਦੇ ਸ਼ਾਹਰੁਖ਼ ਖ਼ਾਨ ਨੇ ਕਿਹਾ ਕਿ ਆਓ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰੀਏ।

B-Town Republic day wishes
ਫ਼ੋਟੋ

ਮੁੰਬਈ: 71ਵੇਂ ਗਣਤੰਤਰ ਦਿਵਸ ਮੌਕੇ ਆਮ ਲੋਕਾਂ ਦੇ ਨਾਲ ਨਾਲ ਬਾਲੀਵੁੱਡ ਕਲਾਕਾਰ ਵੀ ਇਸ ਖ਼ਾਸ ਦਿਨ ਨੂੰ ਮਨਾ ਰਹੇ ਹਨ। ਬਾਲੀਵੁੱਡ ਕਲਾਕਾਰਾਂ ਨੇ ਸਾਰਿਆਂ ਨੂੰ ਮੁਬਾਰਕਾਂ ਦਿੱਤੀਆਂ ਹਨ। ਬਾਲੀਵੁੱਡ ਸਟਾਰ ਅਮਿਤਾਭ ਬੱਚਨ ਨੇ ਟਵੀਟਰ 'ਤੇ ਆਪਣੀ ਫ਼ੋਟੋ ਸ਼ੇਅਰ ਕੀਤੀ ਜਿਸ 'ਚ ਉਹ ਸਲਾਮ ਕਰਦੇ ਹੋਏ ਨਜ਼ਰ ਆਏ। ਇਸ ਫ਼ੋਟੋ ਨੂੰ ਸਾਂਝਾ ਕਰਦੇ ਹੋਏ ਬਿਗ ਬੀ ਨੇ ਲਿਖਿਆ, "ਗਣਤੰਤਰ ਦਿਵਸ ਦੀਆਂ ਮੁਬਾਰਕਾਂ। ਜੈ ਹਿੰਦ।"

ਅਨੁਪਮ ਖ਼ੇਰ ਨੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ, "ਮੇਰੇ ਪਿਆਰੇ ਦੇਸ਼ਵਾਸੀਓ। ਸਾਨੂੰ ਸਾਰਿਆਂ ਨੂੰ ਗਣਤੰਤਰ ਦਿਵਸ ਦੀਆਂ ਮੁਬਾਰਕਾਂ। ਕਰੋੜਾਂ ਭਾਰਤੀਆਂ ਨੇ ਮਿਲ ਕੇ ਇਸ ਮਹਾਨ ਦੇਸ਼ ਦਾ ਨਿਰਮਾਨ ਕੀਤਾ ਹੈ। ਅਸੀਂ ਇਸ ਨੂੰ ਟੁੱਟਣ ਨਹੀਂ ਦੇਵਾਂਗੇ। ਭਾਰਤ ਮਾਤਾ ਦੀ ਜੈ। ਜੈ ਹਿੰਦ।"

ਸ਼ਾਹਰੁਖ਼ ਖ਼ਾਨ ਨੇ ਤਿਰੰਗੇ ਝੰਡੇ ਦੇ ਨਾਲ ਫ਼ੋਟੋ ਸਾਂਝੀ ਕੀਤੀ। ਇਸ ਫ਼ੋਟੋ ਨੂੰ ਸਾਂਝਾ ਕਰਦੇ ਹੋਏ ਸ਼ਾਹਰੁਖ਼ ਨੇ ਲਿਖਿਆ, "ਸੰਘਰਸ਼ ਦੇ ਬਿਨ੍ਹਾਂ ਕੁਝ ਵੀ ਖ਼ੂਬਸੂਰਤ ਨਹੀਂ ਹੁੰਦਾ। ਆਓ ਉਸ ਸੰਘਰਸ਼ ਨੂੰ ਯਾਦ ਕਰੀਏ ਜਿਸ ਨੇ ਸਾਨੂੰ ਇਹ ਖ਼ੂਬਸੂਰਤ ਦਿਨ ਦਿੱਤਾ ਹੈ।"

ਬਾਲੀਵੁੱਡ ਦੇ ਕਈ ਹੋਰ ਕਲਾਕਾਰਾਂ ਨੇ ਵੀ ਗਣਤੰਤਰ ਦਿਵਸ 'ਤੇ ਆਪਣੇ ਵਿਚਾਰ ਜਨਤਕ ਕੀਤੇ। ਇਸ ਸੂਚੀ 'ਚ ਹੇਮਾ ਮਾਲਿਨੀ, ਤਾਪਸੀ ਪੰਨੂ, ਅਦਨਾਨ ਸਾਮੀ ਵੀ ਸ਼ਾਮਿਲ ਹਨ।

ਜ਼ਿਕਰਯੋਗ ਹੈ ਕਿ ਗਣਤੰਤਰ ਦਿਵਸ ਪੂਰੇ ਦੇਸ਼ ਵਿੱਚ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। 26 ਜਨਵਰੀ 1950 ਨੂੰ, ਭਾਰਤ ਨੇ ਸੰਵਿਧਾਨ ਨੂੰ ਸਵੀਕਾਰ ਕਰਦਿਆਂ ਆਪਣੇ ਆਪ ਨੂੰ ਇੱਕ ਸੋਵਰਨ, ਜਮਹੂਰੀ ਅਤੇ ਗਣਤੰਤਰ ਰਾਜ ਐਲਾਨਿਆ ਸੀ।

ABOUT THE AUTHOR

...view details