ਪੰਜਾਬ

punjab

ETV Bharat / sitara

ਬੀ ਪ੍ਰਾਕ ਨੇ ਆਪਣੇ ਫ਼ੈਨਜ਼ ਨੂੰ ਦਿੱਤੀ 'ਗੁੱਡ ਨਿਊਜ਼' - song of b praak

'ਕੇਸਰੀ' ਤੇ 'ਬਾਟਲਾ ਹਾਊਸ' ਵਰਗੀਆਂ ਬਾਲੀਵੁੱਡ ਫ਼ਿਲਮਾਂ ਦੇ ਗਾਣਿਆਂ ਨੂੰ ਆਪਣੀ ਅਵਾਜ਼ ਦੇਣ ਵਾਲੇ ਪੰਜਾਬੀ ਗਾਇਕ ਬੀ ਪ੍ਰਾਕ ਨੇ ਆਪਣੇ ਫ਼ੈਨਜ਼ ਨੂੰ ਇੱਕ ਗੁੱਡ ਨਿਊਜ਼ ਦਿੱਤੀ ਹੈ। ਗਾਇਕ ਨੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਸਾਂਝੀ ਕਰਦਿਆਂ ਜਾਣਕਾਰੀ ਦਿੱਤੀ ਕਿ ਉਹ ਜਲਦ ਪਿਤਾ ਬਣਨ ਵਾਲੇ ਹਨ।

b praak to be a father soon
ਪੰਜਾਬੀ ਗਾਇਕ ਬੀ ਪ੍ਰਾਕ ਜਲਦ ਬਣਨ ਵਾਲੇ ਨੇ ਪਿਤਾ

By

Published : Jun 24, 2020, 7:49 PM IST

ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਬੀ ਪ੍ਰਾਕ ਜਲਦ ਹੀ ਪਿਤਾ ਬਣਨ ਜਾ ਰਹੇ ਹਨ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਦਿੱਤੀ।

ਬੀ ਪ੍ਰਾਕ ਨੇ ਪੋਸਟ ਵਿੱਚ ਲਿਖਿਆ, "ਹੇ ਬੇਬੀ...ਮੰਮੀ ਤੇ ਪਾਪਾ ਤੁਹਾਡਾ ਇੰਤਜ਼ਾਰ ਕਰ ਰਹੇ ਨੇ।"

ਇਸ ਦੇ ਨਾਲ ਹੀ ਗਾਇਕ ਨੇ ਆਪਣੀ ਪਤਨੀ ਮੀਰਾ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਲਿਖਿਆ, "ਧੰਨਵਾਦ ਮੀਰਾ....ਖ਼ੂਬਸੁਰਤ ਮੰਮੀ, ਹੌਟ ਡੈਡੀ।"

ਇਸ ਪੋਸਟ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਪਤਨੀ ਦੇ ਨਾਲ ਇੱਕ ਤਸਵੀਰ ਨੂੰ ਸਾਂਝਾ ਕੀਤਾ, ਜਿਸ ਵਿੱਚ ਉਹ ਆਪਣੀ ਪਤਨੀ ਨਾਲ ਰੌਮਾਂਟਿਕ ਪੋਜ਼ ਦੇ ਰਹੇ ਹਨ।

ਹੋਰ ਪੜ੍ਹੋ: ਸਰੋਜ ਖ਼ਾਨ ਦੇ ਪਰਿਵਾਰ ਨੇ ਦਿੱਤੀ ਜਾਣਕਾਰੀ, ਜਲਦ ਹਸਪਤਾਲ ਤੋਂ ਹੋਣਗੇ ਡਿਸਚਾਰਜ

ਇਸ ਦੇ ਨਾਲ ਹੀ ਅਦਾਕਾਰਾ ਨੂਪੁਰ ਸੈਨਨ ਨੇ ਗਾਇਕ ਦੀ ਤਸਵੀਰ 'ਤੇ ਕੁਮੈਂਟ ਕਰਦਿਆਂ ਲਿਖਿਆ, "ਵਧਾਈ ਹੋਵੇ।" ਅਦਾਕਾਰ ਗੌਰਵ ਗੇਰ ਨੇ ਲਿਖਿਆ, "ਸ਼ੁਭਕਾਮਨਾਵਾਂ ਤੇ ਆਸ਼ਰੀਵਾਦ।"

ਦੱਸ ਦੇਈਏ ਕਿ ਬੀ ਪ੍ਰਾਕ ਹੁਣ ਆਪਣੇ ਸੁਪਰਹਿੱਟ ਗਾਣੇ 'ਫ਼ਿਲਹਾਲ' ਦੇ ਸੀਕੁਅਲ ਦੇ ਨਾਲ ਆਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਇਸ ਗਾਣੇ ਦੀ ਵੀਡੀਓ ਵਿੱਚ ਅਕਸ਼ੇ ਕੁਮਾਰ ਤੇ ਨੂਪੁਰ ਸੈਨਨ ਨਜ਼ਰ ਆਉਣਗੇ।

ABOUT THE AUTHOR

...view details