ਮੁੰਬਈ: ਅਦਾਕਾਰ ਆਯੂਸ਼ਮਾਨ ਖੁਰਾਨਾ ਨੇ ਕੋਵਿਡ-19 ਲੌਕਡਾਊਨ ਦੌਰਾਨ ਬਜ਼ੁਰਗਾਂ ਦੀ ਸਿਹਤ ਦੀ ਚਿੰਤਾ ਸੋਸ਼ਲ ਮੀਡੀਆ 'ਤੇ ਜ਼ਾਹਿਰ ਕੀਤੀ ਹੈ। ਅਦਾਕਾਰ ਨੇ ਨੈਸ਼ਨਲ ਕਮਿਸ਼ਨਰ ਆਫ ਵੂਮੈਨ, ਬਾਲ ਵਿਕਾਸ ਮੰਤਰਾਲੇ ਨਾਲ ਮਿਲ ਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਸ਼ੁਰੂ ਕੀਤਾ ਹੈ।
ਅਦਾਕਾਰ ਨੇ ਟਵੀਟ ਕਰ ਲਿਖਿਆ, "ਅਜਿਹੀ ਸਥਿਤੀ ਸਾਡੇ ਦੇਸ਼ ਤੇ ਇਨਸਾਨੀਅਤ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਰਹੀ ਹੈ। ਨੈਸ਼ਨਲ ਕਮਿਸ਼ਨਰ ਫ਼ਾਰ ਵੂਮੈਨ, ਮਹਿਲਾ ਬਾਲ ਵਿਕਾਸ ਮੰਤਰਾਲੇ ਨੇ ਬਜ਼ੁਰਗਾਂ ਦੀ ਮੈਡੀਕਲ ਮਦਦ ਲਈ ਖ਼ਾਸ ਸਹਾਇਤਾ ਡੈਸਕ ਦੀ ਸ਼ੁਰੂਆਤ ਕੀਤੀ ਹੈ, ਜੋ ਕੋਵਿਡ-19 ਲੌਕਡਾਊਨ ਦੇ ਦਰਮਿਆਨ ਉਨ੍ਹਾਂ ਦੀ ਖ਼ਾਸ ਜ਼ਰੂਰਤਾਂ ਦਾ ਖਿਆਲ ਰੱਖੇਗਾ।"