ਪੰਜਾਬ

punjab

ETV Bharat / sitara

ਆਯੂਸ਼ਮਾਨ ਨੇ ਹੰਦਵਾੜਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਲਿਖੀ ਕਵਿਤਾ - ਹੰਦਵਾੜਾ ਦੇ ਸ਼ਹੀਦ

ਅਦਾਕਾਰ ਆਯੂਸ਼ਮਾਨ ਖੁਰਾਨਾ ਨੇ ਉੱਤਰੀ ਕਸ਼ਮੀਰ ਦੇ ਹੰਦਵਾੜਾ ਵਿੱਚ ਹੋਏ ਅੱਤਵਾਦੀ ਮੁਕਾਬਲੇ 'ਚ ਆਪਣੀ ਜਾਨ ਗਵਾਉਣ ਵਾਲੇ ਸੁਰੱਖਿਆ ਕਰਮਚਾਰੀਆਂ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਕਵਿਤਾ ਲਿਖੀ।

Ayushmann pays tribute to Handwara martyrs with poem
Ayushmann pays tribute to Handwara martyrs with poem

By

Published : May 4, 2020, 4:50 PM IST

ਮੁੰਬਈ: ਬਾਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਨਾ ਨੇ ਸੋਮਵਾਰ ਨੂੰ ਉੱਤਰੀ ਕਸ਼ਮੀਰ ਦੇ ਹੰਦਵਾੜਾ ਵਿੱਚ ਹੋਏ ਅੱਤਵਾਦੀ ਮੁਕਾਬਲੇ 'ਚ ਆਪਣੀ ਜਾਨ ਗਵਾਉਣ ਵਾਲੇ ਸੁਰੱਖਿਆ ਕਰਮਚਾਰੀਆਂ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਕਵਿਤਾ ਲਿਖੀ।

ਅਦਾਕਾਰ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਲਿਖਿਆ,"ਦੇਸ਼ ਕਾ ਹਰ ਜਵਾਨ ਬਹੁਤ ਖ਼ਾਸ ਹੈ...ਹੈ ਲੜਤਾ ਜਬ ਤੱਕ ਸਾਹਸ ਹੈ....ਪਰਿਵਾਰੋ ਕੇ ਸੁੱਖੋ ਦਾ ਕਾਰਾਵਾਸ ਹੈ....ਸ਼ਹੀਦੋ ਦੀ ਮਾਊ ਦਾ ਅਨੰਤ ਉਪਵਾਸ ਹੈ.........ਉਨ੍ਹ ਕੇ ਬੱਚੋ ਕੋ ਕਹਿਤੇ ਸੁਣਾ ਹੈ....ਪਾਪਾ ਅਭੀ ਭੀ ਹਮਾਰੇ ਪਾਸ ਹੈ।"

ਅਦਾਕਾਰ ਦੇ ਫ਼ੈਨਜ਼ ਵੱਲੋਂ ਇਸ ਕਵਿਤਾ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ, ਤੇ ਇਹ ਸੋਸ਼ਲ ਮੀਡੀਆ ਉੱਤੇ ਟ੍ਰੈਂਡ ਵੀ ਕਰ ਰਹੀ ਹੈ।

ਹੋਰ ਪੜ੍ਹੋ: ਲੌਕਡਾਊਨ ਦਰਮਿਆਨ ਅਦਾਕਾਰਾ ਚਿਤਰਾਂਗਦਾ ਸਿੰਘ ਆਪਣੀ ਲਘੂ ਫ਼ਿਲਮ 'ਤੇ ਕਰ ਰਹੀ ਕੰਮ

ਦੱਸ ਦੇਈਏ ਕਿ, ਜੰਮੂ ਕਸ਼ਮੀਰ ਦੇ ਹੰਦਵਾੜਾ ਵਿੱਚ ਸੁੱਰਖਿਆ ਬਲਾਂ ਤੇ ਅੱਤਵਾਦੀਆਂ ਦੇ ਵਿਚਕਾਰ ਮੁੱਠਭੇੜ ਹੋਈ ਸੀ। ਇਸ ਦੌਰਾਨ ਸੈਨਾ ਦੇ ਇੱਕ ਕਰਨਲ, ਇੱਕ ਮੇਜਰ, 4 ਜਵਾਨ ਤੇ ਜੰਮੂ ਕਸ਼ਮੀਰ ਪੁਲਿਸ ਦਾ ਇੱਕ ਅਧਿਕਾਰੀ ਸ਼ਹੀਦ ਹੋ ਗਏ ਸਨ।

ABOUT THE AUTHOR

...view details