ਮੁੰਬਈ: ਬਾਲੀਵੁੱਡ ਅਦਾਕਾਰ ਅਯੁਸ਼ਮਾਨ ਖੁਰਾਨਾ ਤੇ ਕ੍ਰਿਤੀ ਸੈਨਨ ਨੇ ਕੋਰੋਨਾ ਵਾਇਰਸ ਤੋਂ ਨਜਿੱਠਣ ਲਈ ਲਗਾਏ ਗਏ ਜਨਤਾ ਕਰਫਿਊ ਨੂੰ ਸੰਬੋਧਨ ਕਰਦਿਆਂ ਇੱਕ ਵੀਡੀਓ ਸਾਂਝੀ ਕੀਤੀ। ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸ਼ੇਅਰ ਕਰਦਿਆਂ ਲੋਕਾਂ ਨੂੰ ਕੋਰੋਨਾ ਤੋਂ ਬਚਣ ਲਈ ਕਿਹਾ।
ਇਸ ਵਿੱਚ ਉਸ ਨੇ ਕਿਹਾ,"ਲੇਡੀਸ ਤੇ ਜੈਂਟਲਮੈਨ, ਜੋ ਮੈਂ 5 ਵਜੇ ਦੇਖਿਆ ਉਹ ਇੱਕ ਇਤਿਹਾਸਿਕ ਪਲ ਸੀ। ਮੇਰੇ ਖ਼ਿਆਲ ਵਿੱਚ ਇਹ ਇੱਕ ਚੰਗੀ ਉਦਾਹਰਨ ਹੈ ਲੋਕਾਂ ਦੇ ਆਪਸੀ ਰਿਸ਼ਤੇ ਸੀ ਤੇ ਮਨੁੱਖਤਾ ਦੇ ਜਜ਼ਬੇ ਦੀ। ਅਸੀਂ ਸਾਰੇ ਇੱਕ ਹਾਂ।"