ਪੰਜਾਬ

punjab

ETV Bharat / sitara

ਅਦਾਕਾਰ ਆਯੁਸ਼ਮਾਨ ਖੁਰਾਨਾ ਨੇ ਆਪਣੇ ਛੋਟੇ ਭਰਾ ਦੇ ਜਨਮਦਿਨ ਮੌਕੇ ਦਿੱਤੀ ਵਧਾਈ - aparshakti khurana birthday

'ਇਸਤਰੀ' ਫੇਮ ਅਦਾਕਾਰ ਅਪਾਰ ਸ਼ਕਤੀ ਖੁਰਾਣਾ ਦਾ ਅੱਜ 32ਵਾਂ ਜਨਮਦਿਨ ਹੈ। ਅਦਾਕਾਰ ਦੇ ਭਰਾ ਆਯੁਸ਼ਮਾਨ ਖੁਰਾਨਾ ਨੇ ਅਦਾਕਾਰ ਦੇ ਬਚਪਨ ਦੀ ਇੱਕ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ, ਜਿਸ ਵਿੱਚ ਉਹ ਰਾਜ ਕਪੂਰ ਦੀ ਐਕਟਿੰਗ ਕਰਦੇ ਨਜ਼ਰ ਆ ਰਹੇ ਹਨ।

ਫ਼ੋਟੋ

By

Published : Nov 18, 2019, 12:03 PM IST

ਮੁੰਬਈ: ਬਾਲੀਵੁੱਡ 'ਚ ਆਪਣੀ ਅਦਾਕਾਰੀ ਨਾਲ ਆਪਣਾ ਨਾਂਅ ਕਮਾਉਣ ਵਾਲੇ ਅਦਾਕਾਰ ਅਪਾਰਸ਼ਕਤੀ ਖੁਰਾਣਾ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਨੈਸ਼ਨਲ ਐਵਾਰਡ ਵਿਨਰ ਆਯੁਸ਼ਮਾਨ ਖੁਰਾਨਾ ਨੇ ਵੀ ਆਪਣੇ ਛੋਟੇ ਭਰਾ ਨੂੰ ਜਨਮਦਿਨ ਦੀ ਬੜੇ ਪਿਆਰੇ ਭਰੇ ਢੰਗ ਨਾਲ ਵਧਾਈ ਦਿੱਤੀ।

ਹੋਰ ਪੜ੍ਹੋ: ਸ੍ਰੀ ਦੇਵੀ ਤੇ ਰੇਖਾ ਨੂੰ ਮਿਲਿਆ ਸਾਊਥ ਇੰਡਸਟਰੀ ਵਿੱਚ ਸਨਮਾਨ

ਆਯੁਸ਼ਮਾਨ ਖੁਰਾਣਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਆਪਣੇ ਭਰਾ ਦੀ ਇੱਕ ਬਚਪਨ ਦੀ ਤਸਵੀਰ ਨੂੰ ਸਾਂਝਾ ਕਰਦਿਆਂ ਉਸ ਦੀ ਜ਼ਿੰਦਗੀ ਵਿੱਚ ਸਫ਼ਲਤਾ ਲਈ ਕਾਮਨਾ ਕੀਤੀ। ਇਸ ਫ਼ੋਟੋ ਵਿੱਚ ਅਪਾਰਸ਼ਕਤੀ ਦੇ ਹੱਥ ਵਿੱਚ ਇੱਕ ਕ੍ਰਿਕਟ ਬੈਟ ਹੈ ਅਤੇ ਉਸਨੇ ਬੱਲੇ ਨੂੰ ਆਪਣੇ ਮੋਢੇ 'ਤੇ ਰੱਖਿਆ ਹੋਇਆ ਹੈ ਅਤੇ ਠੰਢ ਕਾਰਨ ਗਰਮ ਕੱਪੜੇ ਪਾਏ ਹੋਏ ਹਨ।

ਆਯੁਸ਼ਮਾਨ ਖੁਰਾਨਾ ਨੇ ਇਸ ਫ਼ੋਟੋ ਦੇ ਨਾਲ ਜਨਮਦਿਨ ਦੀਆਂ ਮੁਬਾਰਕਾਂ ਦਿੰਦਿਆਂ ਲਿਖਿਆ, 'ਜਨਮਦਿਨ ਮੁਬਾਰਕ @parshakti_khurana ਤੁਸੀਂ ਦੁਨੀਆਂ ਦੇ ਸਭ ਤੋਂ ਚੰਗੇ ਭਰਾ ਹੋ ਅਤੇ ਮੈਂ ਤੁਹਾਡੀ ਤਸਵੀਰ ਨੂੰ ਦੁਨੀਆ ਨੂੰ ਦਿਖਾਉਣਾ ਚਾਹੁੰਦਾ ਹਾਂ। ਜਿੱਥੇ ਤੁਸੀਂ ਰਾਜ ਕਪੂਰ ਦੀ ਐਕਟਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। 'ਮਿਸਟਰ 420' (ਮੇਰਾ ਜੂਤਾ ਹੈ ਜਪਾਨੀ)। '

ਹੋਰ ਪੜ੍ਹੋ: ਗ਼ਲਤ ਤਰੀਕੇ ਨਾਲ ਜੇ ਬਣਾਇਆ ਹੈ ਸਰੀਰ, ਤਾਂ ਸਲਮਾਨ ਖ਼ਾਨ ਦਾ ਹੈ ਤੁਹਾਡੇ ਲਈ ਸੁਨੇਹਾ

ਅਦਾਕਾਰ ਆਪਣਾ ਜਨਮਦਿਨ ਕੰਮ ਕਰਦਿਆਂ ਬਿਤਾਉਣਾ ਚਾਹੁੰਦਾ ਹੈ। ਅੱਜ ਵੀ ਉਹ ਆਪਣੀ ਆਉਣ ਵਾਲੀ ਫ਼ਿਲਮ ਦੀ ਸ਼ੂਟਿੰਗ ਕਰਨਗੇ। ਅਪਾਰਸ਼ਕਤੀ ਫ਼ਿਲਮ 'ਪਤੀ, ਪਤਨੀ ਔਰ ਵੋ' ਵਿੱਚ ਨਜ਼ਰ ਆਉਣਗੇ, ਜੋ 6 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

ABOUT THE AUTHOR

...view details