ਪੰਜਾਬ

punjab

ETV Bharat / sitara

ਆਯੁਸ਼ਮਾਨ ਨੇ ਫ਼ਿਲਮ 'ਬਾਲਾ' ਦੀ ਸਫ਼ਲਤਾ ਲਈ ਕੀਤਾ ਪ੍ਰਸ਼ੰਸਕਾਂ ਦਾ ਧੰਨਵਾਦ - ਆਯੁਸ਼ਮਾਨ ਖੁਰਾਨਾ ਦੀ ਫ਼ਿਲਮ ਬਾਲਾ

ਆਯੁਸ਼ਮਾਨ ਖੁਰਾਨਾ ਦੀ ਫ਼ਿਲਮ 'ਬਾਲਾ' ਰਿਲੀਜ਼ ਹੋਈ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਵੀ ਕਾਫ਼ੀ ਪਿਆਰ ਮਿਲ ਰਿਹਾ ਹੈ। ਆਯੁਸ਼ਮਾਨ ਖੁਰਾਨਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕੀਤਾ। ਆਯੁਸ਼ਮਾਨ ਨੇ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸ਼ੇਅਰ ਕੀਤੀ,  ਜਿਸ 'ਚ ਉਨ੍ਹਾਂ ਦੇ ਫੈਨਜ਼ ਨੇ ਆਯੁਸ਼ਮਾਨ ਦੀ ਤਸਵੀਰ ਬਣਾਈ ਹੈ।

ਫ਼ੋਟੋ

By

Published : Nov 11, 2019, 9:06 AM IST

ਮੁੰਬਈ: ਹਾਲ ਹੀ ਵਿੱਚ ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਦੀ ਫ਼ਿਲਮ 'ਬਾਲਾ' ਰਿਲੀਜ਼ ਹੋਈ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਵੀ ਕਾਫ਼ੀ ਪਿਆਰ ਮਿਲ ਰਿਹਾ ਹੈ। ਫ਼ਿਲਮ 'ਚ ਆਯੁਸ਼ਮਾਨ ਖੁਰਾਣਾ ਬਾਲਾ ਸ਼ੁਕਲਾ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ। ਆਯੁਸ਼ਮਾਨ ਦੇ ਕਿਰਦਾਰ ਨੂੰ ਵੀ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੈ।

ਹੋਰ ਪੜ੍ਹੋ: ਨਿੱਕੀ ਉਮਰੇ ਵੱਡੇ ਕਾਰਨਾਮੇ, 7 ਸਾਲਾ ਦਾ ਢੋਲੀ 'ਗੁਰਸ਼ਰਨ ਸਿੰਘ'

ਆਯੁਸ਼ਮਾਨ ਖੁਰਾਨਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕੀਤਾ। ਆਯੁਸ਼ਮਾਨ ਨੇ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸ਼ੇਅਰ ਕੀਤੀ, ਜਿਸ 'ਚ ਉਨ੍ਹਾਂ ਦੇ ਫੈਨਜ਼ ਨੇ ਆਯੁਸ਼ਮਾਨ ਦੀ ਤਸਵੀਰ ਬਣਾਈ ਹੈ। ਇਹ ਤਸਵੀਰ ਫ਼ਿਲਮ ਬਾਲਾ ਦੇ ਕਿਰਦਾਰ ਦੀ ਹੈ। ਆਯੁਸ਼ਮਾਨ ਨੇ ਇਸ ਨੂੰ ਸਾਂਝਾ ਕਰਦਿਆਂ ਇੱਕ ਦਿਲਚਸਪ ਕੈਪਸ਼ਨ ਲਿਖਿਆ, 'ਤੁਸੀਂ ਬਾਲਾ ਦੀ ਤਸਵੀਰ ਬਣਾਈ ਹੈ। ਤੁਸੀਂ ਬਾਲੇ ਦੀ ਕਿਸਮਤ ਬਣਾਈ।'

ਹੋਰ ਪੜ੍ਹੋ: 15 ਭਾਸ਼ਾਵਾਂ 'ਚ ਛੱਪੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫੇ ਦੀ ਕਿਤਾਬ

ਆਯੁਸ਼ਮਾਨ ਖੁਰਾਨਾ ਦੀ ਫ਼ਿਲਮ ਬਾਲਾ ਨੇ ਰਿਲੀਜ਼ ਵਾਲੇ ਦਿਨ 10.15 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਅਤੇ ਦੂਜੇ ਦਿਨ ਵੀ ਇਸ ਨੇ 15.73 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਦਾ ਹੁਣ ਤੱਕ ਦਾ ਕੁੱਲ ਕਾਰੋਬਾਰ 25.88 ਕਰੋੜ ਰੁਪਏ ਰਿਹਾ ਹੈ। ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਆਪਣੇ ਟਵਿੱਟਰ ਹੈਂਡਲ ਨਾਲ ਫ਼ਿਲਮ ਦੀ ਕਮਾਈ ਦੇ ਅੰਕੜੇ ਸਾਂਝੇ ਕੀਤੇ ਹਨ। ਤਰਨ ਦੇ ਅਨੁਮਾਨ ਮੁਤਾਬਿਕ, ਫ਼ਿਲਮ ਦਾ ਕਾਰੋਬਾਰ ਤੀਜੇ ਦਿਨ 40 ਕਰੋੜ ਦਾ ਹੋ ਸਕਦਾ ਹੈ। ਦੱਸ ਦੇਈਏ ਕਿ ਫ਼ਿਲਮ ਦਾ ਬਜਟ ਤਕਰੀਬਨ 25 ਕਰੋੜ ਰੁਪਏ ਸੀ, ਜਿਸ ਨੂੰ 'ਬਾਲਾ' ਨੇ ਸਿਰਫ਼ 2 ਦਿਨਾਂ ਵਿੱਚ ਪੂਰਾ ਕਰ ਦਿੱਤਾ ਹੈ।

ABOUT THE AUTHOR

...view details