ਪੰਜਾਬ

punjab

ETV Bharat / sitara

ਆਯੁਸ਼ਮਾਨ ਖੁਰਾਨਾ ਦੀ 'ਜੋਕਰ ਲੁੱਕ' ਨੇ ਇੰਟਰਨੈਟ 'ਤੇ ਮਚਾਇਆ ਧਮਾਲ - ਆਯੁਸ਼ਮਾਨ ਖੁਰਾਨਾ ਦੀ 'ਜੋਕਰ ਲੁੱਕ'

ਬਾਲੀਵੁੱਡ ਅਭਿਨੇਤਾ ਆਯੁਸ਼ਮਾਨ ਖੁਰਾਨਾ ਨੇ ਹਾਲ ਹੀ ਵਿੱਚ ਇੱਕ ਫੋਟੋ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿੱਚ ਅਦਾਕਾਰ ਹਾਲੀਵੁੱਡ ਫਿਲਮ 'ਜੋਕਰ' ਦੇ ਲੁੱਕ 'ਚ ਦਿਖਾਈ ਦੇ ਰਿਹਾ ਹੈ। ਆਯੁਸ਼ਮਾਨ ਖੁਰਾਨਾ ਦੀ ਇਸ ਪੋਸਟ ਨੂੰ ਵੇਖਦਿਆਂ ਲੱਗਦਾ ਹੈ ਕਿ ਅਭਿਨੇਤਾ ਹੁਣ ਹੀਰੋ ਦੀ ਥਾਂ ਫਿਲਮਾਂ ਵਿੱਚ ਵਿਲੇਨ ਦਾ ਕਿਰਦਾਰ ਨਿਭਾਉਣਾ ਚਾਹੁੰਦਾ ਹੈ।

Ayushmann Khurrana takes internet by storm with his Joker look
ਆਯੁਸ਼ਮਾਨ ਖੁਰਾਨਾ ਦੀ 'ਜੋਕਰ ਲੁੱਕ' ਨੇ ਇੰਟਰਨੈਟ 'ਤੇ ਮਚਾਇਆ ਧਮਾਲ

By

Published : Jun 6, 2020, 2:09 PM IST

ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਾ ਆਯੁਸ਼ਮਾਨ ਖੁਰਾਨਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹਨ। ਉਹ ਅਕਸਰ ਹੀ ਆਪਣੀਆਂ ਸ਼ਾਇਰੀਆਂ ਅਤੇ ਵੀਡੀਓਜ਼ ਰਾਹੀਂ ਪ੍ਰਸ਼ੰਸਕਾਂ ਨੂੰ ਕੋਰੋਨਾ ਦੇ ਸਮੇਂ ਪੌਜ਼ੀਟਿਵ ਰਹਿਣ ਦੀ ਸਲਾਹ ਦਿੰਦੇ ਰਹਿੰਦੇ ਹਨ। ਇਸ ਦੇ ਨਾਲ ਹੀ ਆਯੁਸ਼ਮਾਨ ਨੇ ਹਾਲ ਹੀ ਵਿੱਚ ਇੱਕ ਫੋਟੋ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿੱਚ ਅਦਾਕਾਰ ਹਾਲੀਵੁੱਡ ਫਿਲਮ 'ਜੋਕਰ' ਦੇ ਲੁੱਕ 'ਚ ਦਿਖਾਈ ਦੇ ਰਿਹਾ ਹੈ। ਆਯੁਸ਼ਮਾਨ ਖੁਰਾਨਾ ਦੀ ਇਸ ਪੋਸਟ ਨੂੰ ਵੇਖਦਿਆਂ ਲੱਗਦਾ ਹੈ ਕਿ ਅਭਿਨੇਤਾ ਹੁਣ ਹੀਰੋ ਦੀ ਥਾਂ ਫਿਲਮਾਂ ਵਿੱਚ ਵਿਲੇਨ ਦਾ ਕਿਰਦਾਰ ਨਿਭਾਉਣਾ ਚਾਹੁੰਦਾ ਹੈ।

ਅਦਾਕਾਰ ਆਯੁਸ਼ਮਾਨ ਖੁਰਾਨਾ ਨੇ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, "ਕੀ ਮੈਂ ਤੁਹਾਨੂੰ ਅਜਿਹਾ ਵਿਅਕਤੀ ਦਿਖ ਰਿਹਾ ਹਾਂ, ਜਿਸ ਦੇ ਕੋਲ ਕੋਈ ਯੋਜਨਾ ਨਹੀਂ ਹੈ? ਕੀ ਤੁਹਾਨੂੰ ਪਤਾ ਹੈ ਕਿ ਮੈਂ ਕਿਵੇਂ ਹਾਂ? ਮੈਂ ਇੱਕ ਕਾਰ ਦਾ ਪਿੱਛਾ ਕਰ ਰਿਹਾ ਕੁੱਤਾ ਹਾਂ, ਜੇਕਰ ਮੈਂ ਫੜਿਆ ਗਿਆ ਤਾਂ ਮੈਨੂੰ ਨਹੀਂ ਪਤਾ ਕਿ ਮੈਂ ਕੀ ਕਰਨਾ ਹੈ। ਮੈਂ ਹਫੜਾ-ਦਫੜੀ ਦਾ ਏਜੰਟ ਹਾਂ!" ਆਯੁਸ਼ਮਾਨ ਨੇ ਅੱਗੇ ਲਿਖਿਆ, "ਮੈਂ ਹਮੇਸ਼ਾਂ ਜੋਕਰ ਵਾਂਗ ਨੈਗੇਟਿਵ ਕਿਰਦਾਰ ਨਿਭਾਉਣ ਦੀ ਸੋਚਦਾ ਹੁੰਦਾ ਸੀ।"

ਇਹ ਵੀ ਪੜ੍ਹੋ: ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਨੇ ਬਾਸੂ ਚਟਰਜੀ ਦੇ ਦੇਹਾਂਤ ‘ਤੇ ਕੀਤਾ ਸੋਗ ਪ੍ਰਗਟ

ਆਯੁਸ਼ਮਾਨ ਖੁਰਾਨਾ ਦੀ ਇਹ ਫੋਟੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ 'ਤੇ ਆਪਣੇ ਕਮੈਂਟ ਦੇ ਰਹੇ ਹਨ। ਇਸ ਦੇ ਨਾਲ ਹੀ ਵਰਕ ਫਰੰਟ ਦੀ ਗੱਲ ਕਰੀਏ ਤਾਂ ਜਲਦ ਹੀ ਅਦਾਕਾਰ ਆਯੁਸ਼ਮਾਨ ਖੁਰਾਨਾ ਅਤੇ ਅਮਿਤਾਭ ਬੱਚਨ ਸਟਾਰਰ ਫਿਲਮ 'ਗੁਲਾਬੋ ਸਿਤਾਭੋ' ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ 12 ਜੂਨ ਨੂੰ ਐਮਾਜ਼ੋਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਵੇਗੀ।

ABOUT THE AUTHOR

...view details