ਮੁੰਬਈ: ਆਯੁਸ਼ਮਾਨ ਖੁਰਾਨਾ ਸਟਾਰਰ ਫ਼ਿਲਮ 'ਚੰਡੀਗੜ੍ਹ ਕਰੇ ਆਸ਼ਿਕੀ' 9 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਰੋਮਾਂਟਿਕ ਡਰਾਮੇ ਨੂੰ ਅਭਿਸ਼ੇਕ ਕਪੂਰ ਨੇ ਡਾਇਰੈਕਟ ਕੀਤਾ ਹੈ।
ਦੱਸ ਦਈਏ ਕਿ ਇਸ ਫਿਲਮ ਵਿੱਚ ਆਯੁਸ਼ਮਾਨ ਖੁਰਾਨਾ ਇੱਕ ਐਥਲੀਟ ਦਾ ਕਿਰਦਾਰ ਅਦਾ ਕਰ ਰਹੇ ਹਨ। ਵਾਣੀ ਕਪੂਰ ਇਸ ਫਿਲਮ 'ਚ ਆਯੁਸ਼ਮਾਨ ਖੁਰਾਨਾ ਨਾਲ ਨਜ਼ਰ ਆਵੇਗੀ। ਇਸ ਫਿਲਮ ਦਾ ਨਿਰਮਾਣ ਭੂਸ਼ਨ ਕੁਮਾਰ ਅਤੇ ਪ੍ਰਗਿਆ ਕਪੂਰ ਨੇ ਕੀਤਾ ਹੈ।
ਦੱਸਣਯੋਗ ਹੈ ਕਿ ਫਿਲਮ ਦਾ ਨਿਰਮਾਣ ਅਕਤੂਬਰ 'ਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿਚਾਲੇ ਸ਼ੁਰੂ ਹੋਇਆ ਸੀ ਅਤੇ ਟੀਮ ਨੇ ਲਗਭਗ 48 ਦਿਨਾਂ 'ਚ ਇਸ ਫਿਲਮ ਨੂੰ ਚੰਡੀਗੜ੍ਹ ਵਿੱਚ ਪੂਰਾ ਕੀਤਾ।
ਇੱਕ ਵਾਰ ਫਿਲਮ ਦੇ ਸ਼ਡਿਊਲ ਨੂੰ ਪੂਰਾ ਕਰਨ ਲਈ ਪੂਰੀ ਟੀਮ ਦੀ ਸ਼ਲਾਘਾ ਕਰਦਿਆਂ ਕਈ ਨਿਰਮਾਤਾਵਾਂ ਨੇ ਸ਼ੋਸ਼ਲ ਮੀਡੀਆ 'ਤੇ ਲਿਖਿਆ, "ਡਾਇਰੈਕਟਰ ਅਭਿਸ਼ੇਕ ਕਪੂਰ ਦੀ ਫਿਲਮ 'ਚੰਡੀਗੜ੍ਹ ਕਰੇ ਆਸ਼ਿਕੀ' ਮਹਾਂਮਾਰੀ ਦੋ ਮਹੀਨੇ ਤੋਂ ਘੱਟ ਸਮੇਂ 'ਚ ਬਣਨ ਵਾਲੀ ਫਿਲਮਾਂ ਵਿਚੋਂ ਇੱਕ ਬਣ ਗਈ ਹੈ।"