ਮੁੰਬਈ: ਪੂਰੀ ਦੁਨੀਆ ਇਸ ਸਮੇਂ ਕੋਰੋਨਾ ਵਾਇਰਸ ਦੀ ਮਾਰ ਹੇਠਾਂ ਆਈ ਹੋਈ ਹੈ। ਇਹ ਤੇਜੀ ਨਾਲ ਸਭ ਨੂੰ ਆਪਣੀ ਲਪੇਟ ਵਿੱਚ ਲੈ ਰਿਹਾ ਹੈ। ਹਰ ਕੋਈ ਮਾਨਸਿਕ ਤੌਰ 'ਤੇ ਇਸ ਤੋਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਪਿਆ ਹੈ। ਅਜਿਹੇ ਸਮੇਂ ਵਿੱਚ ਸਰਕਾਰ ਤੋਂ ਲੈ ਕੇ ਬਾਲੀਵੁੱਡ ਹਸਤੀਆਂ ਲੋਕਾਂ ਨੂੰ ਆਪਣੇ-ਆਪਣੇ ਤਰੀਕੇ ਨਾਲ ਇਸ ਸੰਕਟ ਦੀ ਘੜੀ 'ਚੋਂ ਨਿਕਲਣ ਲਈ ਹਿੰਮਤ ਦੇ ਰਹੇ ਹਨ। ਬਾਲੀਵੁੱਡ ਆਦਾਕਾਰ ਆਯੂਸ਼ਮਾਨ ਖੁਰਾਨਾ ਨੇ ਵੀ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਇੱਕ ਕਵਿਤਾ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਹੈ।
ਆਯੂਸ਼ਮਾਨ ਖੁਰਾਨਾ ਦੀ ਕਵਿਤਾ ਹੋਈ ਸੋਸ਼ਲ ਮੀਡੀਆ 'ਤੇ ਵਾਇਰਲ - ਕੋਰੋਨਾ ਵਾਇਰਸ
ਬਾਲੀਵੁੱਡ ਆਦਾਕਾਰ ਆਯੂਸ਼ਮਾਨ ਖੁਰਾਨਾ ਨੇ ਵੀ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਇੱਕ ਕਵਿਤਾ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਆਯੁਸ਼ਮਾਨ ਦੀ ਕਵਿਤਾ ਇਸ ਵੇਲੇ ਸੋਸ਼ਲ ਮੀਡੀਆ ਉੱਤੇ ਟ੍ਰੈਂਡ ਕਰ ਰਹੀ ਹੈ।

ਫ਼ੋੋਟੋ
ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਆਯੂਸ਼ਮਾਨ ਖੁਰਾਨਾ ਇੱਕ ਬਿਹਤਰ ਅਦਾਕਾਰ ਹੋਣ ਦੇ ਨਾਲ-ਨਾਲ ਇੱਕ ਵਧੀਆ ਸਿੰਗਰ ਵੀ ਹਨ। ਆਯੁਸ਼ਮਾਨ ਨੇ ਇਸ ਕਵਿਤਾ ਦੀ ਪੋਸਟ ਨਾਲ ਲਿੱਖਿਆ, ''ਹਮੇਂ ਤੋਂ ਸਿਰਫ ਘਰ ਰਹਿਣਾ ਹੈ।'' ਆਯੁਸ਼ਮਾਨ ਦੀ ਇੱਕ ਕਵੀਤਾ ਇਸ ਵੇਲੇ ਸੋਸ਼ਲ ਮੀਡੀਆ ਉੱਤੇ ਟ੍ਰੈਂਡ ਕਰ ਰਹੀ ਹੈ। ਫੈਨਜ਼ ਹੀ ਨਹੀਂ ਉਨ੍ਹਾਂ ਦੀ ਇਸ ਕਵਿਤਾ ਨੂੰ ਬਾਲੀਵੁੱਡ ਸੁਪਰਸਟਾਰ ਰਿਤੀਕ ਰੌਸ਼ਨ ਅਤੇ ਕ੍ਰਿਤੀ ਸੈਨਨ ਵਰਗੇ ਕਲਾਕਾਰਾਂ ਨੇ ਬੇਹੱਦ ਪਸੰਦ ਕੀਤਾ ਹੈ।