ਮੁੰਬਈ: ਇਸ ਸਮੇਂ ਪੂਰਾ ਦੇਸ਼ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਨਾਲ ਲੜ ਰਿਹਾ ਹੈ। ਭਾਰਤ ਸਰਕਾਰ ਨੇ ਇਸ ਦੇ ਬਚਾਅ ਲਈ 3 ਮਈ ਤੱਕ ਲੌਕਡਾਊਨ ਦਾ ਐਲਾਨ ਕਰ ਦਿੱਤਾ ਹੈ। ਇਸੇ ਦਰਮਿਆਨ ਲੌਕਡਾਊਨ ਵਿੱਚ ਡਾਕਟਰਾਂ, ਨਰਸਾਂ ਤੇ ਪੁਲਿਸ ਵਾਲੇ ਲੋਕਾਂ ਦੀ ਮਦਦ ਲਈ ਆਪਣੀ ਜਾਨ ਨੂੰ ਜੋਖ਼ਿਮ ਵਿੱਚ ਪਾ ਕੇ ਕੰਮ ਕਰ ਰਹੇ ਹਨ।
ਉੱਥੇ ਹੀ ਉਨ੍ਹਾਂ ਦੇ ਨਾਲ ਬੁਰੇ ਵਿਵਹਾਰ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਖ਼ਬਰਾਂ ਨਾਲ ਅਦਾਕਾਰ ਆਯੂਸ਼ਮਾਨ ਖ਼ੁਰਾਨਾ ਵੀ ਕਾਫ਼ੀ ਨਾ-ਖ਼ੁਸ਼ ਤੇ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਗੁੱਸਾ ਲੋਕਾਂ ਉੱਤੇ ਉੱਤਰ ਗਿਆ ਹੈ। ਉਹ ਸੋਸ਼ਲ ਮੀਡੀਆ ਰਾਹੀਂ ਅਜਿਹੇ ਲੋਕਾਂ ਨੂੰ ਸਮਝਾ ਵੀ ਰਹੇ ਹਨ।
ਆਯੂਸ਼ਮਾਨ ਖ਼ੁਰਾਨਾ ਨੇ ਆਪਣੇ ਟਵਿੱਟਰ ਹੈਂਡਲ ਰਾਹੀਂ ਆਪਣਾ ਇੱਕ ਬਿਆਨ ਜਾਰੀ ਕੀਤਾ ਹੈ। ਇਸ ਵਿੱਚ ਉਨ੍ਹਾਂ ਕਿਹਾ ਹੈ, "ਮੈਨੂੰ ਪੜ੍ਹ ਕੇ ਬਹੁਤ ਬੁਰਾ ਲਗਦਾ ਹੈ ਕਿ ਸਾਡੀ ਪੁਲਿਸ ਤੇ ਸੁਸਾਇਟੀ ਦੇ ਲੋਕਾਂ ਉੱਤੇ ਅਜਿਹੇ ਭੱਦੇ ਹਮਲੇ ਹੋ ਰਹੇ ਹਨ। ਉਹ ਹਰ ਦਿਨ ਆਪਣੀ ਜਾਨ ਦੀ ਬਾਜ਼ੀ ਲਗਾਕੇ, ਸਾਡੀ ਤੇ ਸਾਰੇ ਦੋਸਤਾਂ ਦੀ ਸੁਰੱਖਿਆ ਕਰ ਰਹੇ ਹਨ। ਮੈਂ ਅਜਿਹੇ ਹਮਲੇ ਦੀ ਕੜੀ ਨਿੰਦਾ ਕਰਦਾ ਹਾਂ। ਉਹ ਲੋਕ ਆਪਣੀ ਜਾਨ ਤੋਂ ਪਹਿਲਾਂ ਸਾਡੀ ਜਾਨ ਦੀ ਪਰਵਾਹ ਕਰ ਰਹੇ ਹਨ ਤੇ ਸਾਨੂੰ ਇਸ ਲੜਾਈ ਨੂੰ ਸਨਮਾਨ ਦੇਣਾ ਚਾਹੀਦਾ ਹੈ। ਸਾਰੇ ਦੇਸ਼ ਵਾਸੀਆਂ ਨੂੰ ਪੁਲਿਸ ਫੋਰਸ ਦਾ ਸਮਰਥਨ ਕਰਨਾ ਚਾਹੀਦਾ ਹੈ ਤੇ ਸਲਾਮੀ ਦੇਣੀ ਚਾਹੀਦੀ ਹੈ... ਜੈ ਹਿੰਦ।"
ਹਾਲ ਦੇ ਦਿਨਾਂ ਵਿੱਚ ਲੌਕਡਾਊਨ ਦੇ ਦੌਰਾਨ ਪੁਲਿਸ ਉੱਤੇ ਹਮਲੇ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਪੰਜਾਬ ਦੇ ਪਟਿਆਲਾ ਵਿੱਚ ਲੌਕਡਾਊਨ ਪਾਸ ਮੰਗਣ ਉੱਤੇ ਨਿਹੰਗ ਸਿੱਖ ਸਮੂਹ ਦੇ ਕੁਝ ਲੋਕਾਂ ਨੇ ਪੁਲਿਸ ਉੱਤੇ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਇੱਕ ਏਐਸਆਈ ਦੀ ਬਾਂਹ ਕੱਟ ਦਿੱਤੀ ਗਈ। ਇਸ ਤੋਂ ਇਲਾਵਾ ਕਈ ਹੋਰ ਪੁਲਿਸ ਵਾਲੇ ਜ਼ਖ਼ਮੀ ਹੋ ਗਏ।