ਮੁੰਬਈ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਾਲੀਵੁੱਡ ਫ਼ਿਲਮ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ, ਜਿਸ ਤੋਂ ਬਾਅਦ ਆਯੁਸ਼ਮਾਨ ਖੁਰਾਨਾ ਕਾਫ਼ੀ ਖ਼ੁਸ਼ ਹੋਏ। ਅਦਾਕਾਰ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਦੀ ਪ੍ਰਤੀਕਿਰਿਆ ਦੇਖ ਕੇ ਬਹੁਤ ਚੰਗਾ ਲੱਗਿਆ। ਉਨ੍ਹਾਂ ਦੀ ਪ੍ਰਤੀਕਿਰਿਆ ਦੇਖ ਕੇ ਕਾਫ਼ੀ ਖ਼ੁਸ਼ੀ ਮਿਲੀ ਹੈ।
ਆਯੁਸ਼ਮਾਨ ਨੇ ਟਰੰਪ ਦੇ ਟਵੀਟ ਉੱਤੇ ਜਤਾਈ ਖ਼ੁਸ਼ੀ - ਸ਼ੁਭ ਮੰਗਲ ਜ਼ਿਆਦਾ ਸਾਵਧਾਨ
ਬਾਲੀਵੁੱਡ ਫ਼ਿਲਮ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਉੱਤੇ ਟਰੰਪ ਦੀ ਪ੍ਰਤੀਕਿਰਿਆ 'ਤੇ ਅਦਾਕਾਰ ਆਯੁਸ਼ਮਾਨ ਨੇ ਆਪਣੀ ਖ਼ੁਸ਼ੀ ਨੂੰ ਜ਼ਾਹਰ ਕੀਤਾ।
ਆਯੁਸ਼ਮਾਨ ਨੇ ਟਰੰਪ ਦੇ ਇਸ ਟਵੀਟ ਉੱਤੇ ਆਪਣੀ ਉਮੀਦ ਭਰੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ, "ਮੈਂ ਉਮੀਦ ਕਰਦਾ ਹਾਂ ਤੇ ਮੈਨੂੰ ਯਕੀਨ ਹੈ ਕਿ ਟਰੰਪ ਦੀ ਇਸ ਟਿੱਪਣੀ ਦਾ ਇਸ਼ਾਰਾ LGBTQ ਕਮਿਊਨਟੀ ਵੱਲ ਹੈ। ਉਹ ਆਪਣੇ ਦੇਸ਼ ਵਿੱਚ LGBTQ ਅਧਿਕਾਰਾਂ ਨੂੰ ਬਣਾਏ ਰੱਖਣ ਲਈ ਲਗਾਤਾਰ ਕੰਮ ਕਰਨਗੇ।"
ਫ਼ਿਲਮ 'ਚ ਆਯੁਸ਼ਮਾਨ ਖੁਰਾਨਾ ਅਤੇ ਜਿਤੇਂਦਰ ਕੁਮਾਰ ਦੋਵੇਂ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ। ਇਸ ਫ਼ਿਲਮ ਵਿੱਚ ਨੀਨਾ ਗੁਪਤਾ, ਮਨੂਰੀਸ਼ੀ ਚੱਡਾ ਅਤੇ ਗਜਰਾਜ ਰਾਓ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ। 'ਸ਼ੁਭ ਮੰਗਲ ਸਾਵਧਾਨ' ਫ਼ਿਲਮ ਦੀ ਦੂਜੀ ਕਿਸ਼ਤ ਹੈ। ਇਸ ਦਾ ਨਿਰਦੇਸ਼ਨ ਹਿਤੇਸ਼ ਕੇਵਲਿਆ ਅਤੇ ਭੂਸ਼ਣ ਕੁਮਾਰ ਵੱਲੋਂ ਕੀਤਾ ਗਿਆ ਹੈ।