ਪੰਜਾਬ

punjab

ETV Bharat / sitara

ਆਮਿਰ ਖ਼ਾਨ ਦੇ ਬਹੁਤ ਵੱਡੇ ਫ਼ੈਨ ਨੇ ਆਯੂਸ਼ਮਾਨ ਖੁਰਾਣਾ - Ayushman khurana latest updates

ਨੈਸ਼ਨਲ ਐਵਾਰਡ ਜੇਤੂ ਅਦਾਕਾਰ ਆਯੂਸ਼ਮਾਨ ਖੁਰਾਣਾ ਨੇ ਮਿਸਟਰ ਪ੍ਰਫੈਕਸ਼ਨਿਸਟ ਆਮਿਰ ਖ਼ਾਨ ਦੇ ਕੰਮ ਦੀ ਸ਼ਲਾਘਾ ਕੀਤੀ ਹੈ। ਆਯੂਸ਼ਮਾਨ ਨੇ ਕਿਹਾ ਹੈ ਕਿ ਆਮਿਰ ਉਨ੍ਹਾਂ ਲਈ ਪ੍ਰੇਰਣਾਸਰੋਤ ਹਨ।

ਫ਼ੋਟੋ

By

Published : Nov 7, 2019, 10:19 PM IST

ਮੁੰਬਈ: ਅਦਾਕਾਰ ਆਯੂਸ਼ਮਾਨ ਖੁਰਾਣਾ ਬੀਤੇ ਕੁਝ ਸਮੇਂ ਤੋਂ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਕੇ ਕਾਫ਼ੀ ਖੁਸ਼ ਹਨ। ਉਨ੍ਹਾਂ ਇਸ ਗੱਲ ਨੂੰ ਮਨਜ਼ੂਰ ਕਰਨ 'ਚ ਕੋਈ ਗੁਰੇਜ਼ ਨਹੀਂ ਕੀਤਾ ਕਿ ਉਹ ਆਮਿਰ ਖ਼ਾਨ ਦੇ ਪ੍ਰਸ਼ੰਸਕ ਹਨ। ਆਯੂਸ਼ਮਾਨ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ 'ਤੇ ਇੱਕ ਯੂਜ਼ਰ ਨਾਲ ਗੱਲਬਾਤ ਵੇਲੇ ਕਿਹਾ ਕਿ ਉਨ੍ਹਾਂ ਦੀ ਸਿਨੇਮਾ ਪਸੰਦ ਆਮਿਰ ਖ਼ਾਨ ਨਾਲ ਕਾਫ਼ੀ ਮਿਲਦੀ ਹੈ। ਦੋਵੇਂ ਹੀ ਉਹ ਫ਼ਿਲਮਾਂ ਕਰਨੀਆਂ ਪਸੰਦ ਕਰਦੇ ਹਨ ਜੋ ਸਮਾਜ ਨੂੰ ਸੇਧ ਦਿੰਦੀਆਂ ਹਨ।

ਆਯੂਸ਼ਮਾਨ ਨੇ ਯੂਜਰ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ," ਮੈਂ ਆਮਿਰ ਖ਼ਾਨ ਸਰ ਦਾ ਬਹੁਤ ਵੱਡਾ ਫ਼ੈਨ ਰਿਹਾ ਹਾਂ ਅਤੇ ਮੈਂ ਹਮੇਸ਼ਾ ਉਨ੍ਹਾਂ ਤੋਂ ਸਿਖਦਾ ਰਿਹਾਂ ਹਾਂ। ਉਹ ਭਾਰਤੀ ਸਿਨੇਮਾ ਦੇ ਮਹਾਨ ਆਈਕਾਨ ਹਨ ਅਤੇ ਮੇਰੇ ਲਈ ਪ੍ਰੇਰਣਾਸਰੋਤ ਹਨ। ਮੇਰੀ ਉਨ੍ਹਾਂ ਨਾਲ ਦੰਗਲ ਦੇ ਸੈੱਟ 'ਤੇ ਮੁਲਾਕਾਤ ਹੋਈ ਸੀ ਅਤੇ ਮੈਂ ਉਨ੍ਹਾਂ ਦੇ ਵਿਚਾਰਾਂ ਤੋਂ ਕਾਫ਼ੀ ਪ੍ਰਭਾਵਿਤ ਹੋਇਆ ਸੀ।" ਜ਼ਿਕਰਯੋਗ ਹੈ ਕਿ ਛੇਤੀ ਹੀ ਆਯੂਸ਼ਮਾਨ ਬਿਗ-ਬੀ ਦੇ ਨਾਲ ਫ਼ਿਲਮ ਗੁਲਾਬੋ-ਸਿਤਾਬੋ ਦੇ ਵਿੱਚ ਨਜ਼ਰ ਆਉਣ ਵਾਲੇ ਹਨ।

ABOUT THE AUTHOR

...view details