ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਬਾਓ ਦੇ ਵਿੱਚ ਆਪਣੇ ਆਈਬ੍ਰੋਜ਼ ਨੂੰ ਲੈ ਕੇ ਲਿਖਿਆ ਹੈ ਕਿ 'ਆਈਬ੍ਰੋਜ਼ ਆਰ ਬੱਸ਼ੀ'। ਕੁਝ ਮੀਡੀਆ ਰਿਪੋਰਟਾਂ ਮੁਤਾਬਿਕਆਯੂਸ਼ਮਾਨ ਨੇ ਕਿਹਾ ਹੈ ਕਿ ਆਪਣੇ ਸ਼ੂਰੁਆਤੀ ਕਰਿਅਰ ਦੇ ਵਿੱਚ ਜਦੋਂ ਮੈਂ ਆਡਿਸ਼ਨ ਦੇਣ ਜਾਂਦਾ ਸੀ ਤਾਂ ਕੁਝ ਲੋਕ ਇਹ ਆਖਦੇ ਸਨ ਤੁਹਾਡੇ ਆਈਬ੍ਰੋਜ਼ ਬਹੁਤ ਅਜੀਬ ਹਨ ਪਰ ਹੁਣ ਮੇਰੇ ਸਟਾਇਲਿਸਟ ਇਹ ਆਖਦੇ ਹਨ ਕਿ ਇਸ ਤਰ੍ਹਾਂ ਦੇ ਆਈਬ੍ਰੋਜ਼ ਉਨ੍ਹਾਂ ਨੂੰ ਰੱਖਣੇ ਚਾਹੀਦੇ ਹਨ ਕਿਉਂਕਿ ਇਹ ਬਹੁਤ ਫੱਬਦੇ ਹਨ।
ਅਦਾਕਾਰ ਆਯੂਸ਼ਮਾਨ ਖੁਰਾਣਾ ਨੇ ਦੱਸੀ ਆਪਣੇ ਆਡੀਸ਼ਨ ਦੀ ਕਹਾਣੀ - audition
ਕੁਝ ਮੀਡੀਆ ਰਿਪੋਰਟਾਂ ਮੁਤਾਬਿਕ ਆਯੂਸ਼ਮਾਨ ਨੇ ਆਪਣੇ ਸ਼ੁਰੂਆਤੀ ਕਰਿਅਰ ਦੀ ਗੱਲ ਦੱਸੀ ਹੈ। ਇਸ ਗੱਲ ਦੇ ਵਿੱਚ ਉਨ੍ਹਾਂ ਨੇ ਆਪਣੇ ਆਈਬ੍ਰੋਜ਼ ਦਾ ਜ਼ਿਕਰ ਕੀਤਾ ਹੈ।
ਸੋਸ਼ਲ ਮੀਡੀਆ
ਜ਼ਿਕਰਯੋਗ ਹੈ ਕਿ ਸਾਲ 2018 ਆਯੂਸ਼ਮਾਨ ਲਈ ਬੇਹੱਦ ਖ਼ਾਸ ਰਿਹਾ ਕਿਉਂਕਿ ਉਨ੍ਹਾਂ ਦੀਆਂ ਦੋ ਫ਼ਿਲਮਾਂ 'ਅੰਧਾਧੁਨ' ਅਤੇ 'ਬਧਾਈ ਹੋ' ਨੇ ਬਾਕਸ ਔਫ਼ਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਸੀ।
ਇਸ ਤੋਂ ਇਲਾਵਾ ਇਸ ਸਾਲ ਉਨ੍ਹਾਂ ਦੀ ਫ਼ਿਲਮ 'ਆਰਟਿਕਲ 15' ਰਿਲੀਜ਼ ਹੋਵੇਗੀ ਜਿਸ 'ਤੇ ਅਜੇ ਕੰਮ ਚੱਲ ਰਿਹਾ ਹੈ।