ਮੁੰਬਈ: ਅਦਾਕਾਰ ਆਯੁਸ਼ਮਾਨ ਖੁਰਾਨਾ ਨੇ ਆਪਣੇ ਰੋਡੀਜ਼ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਰੋਡੀਜ਼ ਰਿਐਲਟੀ ਸ਼ੋਅ ਅਜੇ ਵੀ ਨੌਜਵਾਨਾਂ ਦਾ ਪਸੰਦੀਦਾ ਪ੍ਰੋਗਰਾਮ ਹੈ।
ਆਯੁਸ਼ਮਾਨ ਖੁਰਾਨਾ ਨੇ ਦੱਸਿਆ, 'ਮੈ ਹੈਰਾਨ ਹਾਂ ਕਿ ਮੈ 15 ਸਾਲ ਪਹਿਲਾਂ ਰੋਡੀਜ਼ 'ਚ ਸੀ ਤੇ ਹੁਣ ਰੋਡੀਜ਼ ਦਾ 17ਵਾਂ ਸੀਜ਼ਨ ਹੈ।'
ਉਨ੍ਹਾਂ ਨੇ ਕਿਹਾ, 'ਮੈਨੂੰ ਬਹੁਤ ਖੁਸ਼ੀ ਹੈ ਕਿ ਬਾਅਦ 'ਚ ਇਸ ਸ਼ੋਅ ਦੀ ਟੀਆਰਪੀ ਵੱਧ ਗਈ। ਮੈਨੂੰ ਰਣਵਿਜੇ 'ਤੇ ਮਾਣ ਹੈ ਕਿ ਉਹ ਇਸ ਸ਼ੋਅ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਅੱਗੇ ਲੈ ਕੇ ਜਾ ਰਹੇ ਹਨ। ਨੇਹਾ ਧੂਪੀਆ, ਨਿਖਿਲ ਚਾਇਨੱਪਾ ਅਤੇ ਪ੍ਰਿੰਸ ਮੇਰੇ ਪੁਰਾਣੇ ਮਿੱਤਰ ਹਨ। ਮੈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।'