ਮੁੰਬਈ: ਫ਼ਿਲਮਮੇਕਰ ਆਸ਼ੂਤੋਸ਼ ਗੋਵਾਰੀਕਰ ਨੇ ਲੋਕਾਂ ਨੂੰ ਆਪਣੀ ਫ਼ਿਲਮ 'ਪਾਣੀਪਤ' ਵੇਖਣ ਦੀ ਅਪੀਲ ਕੀਤੀ ਹੈ ਅਤੇ ਉਸ ਤੋਂ ਬਾਅਦ ਹੀ ਫ਼ਿਲਮ ਨੂੰ ਲੈਕੇ ਆਪਣੀ ਰਾਏ ਬਣਾਉਣ ਨੂੰ ਕਿਹਾ ਹੈ।
ਦੱਸਦਈਏ ਕਿ ਜਦੋਂ ਤੋਂ ਫ਼ਿਲਮ 'ਪਾਣੀਪਤ' ਦਾ ਟ੍ਰੇਲਰ ਰੀਲੀਜ਼ ਹੋਇਆ ਹੈ ਉਸ ਵੇਲੇ ਤੋਂ ਫ਼ਿਲਮ ਨੂੰ ਲੈਕੇ ਵਿਵਾਦ ਸ਼ੁਰੂ ਹੋ ਗਿਆ ਹੈ। ਇਸ ਵਿਵਾਦ ਨੂੰ ਲੈਕੇ ਫ਼ਿਲਮ ਪ੍ਰਮੋਸ਼ਨ ਵੇਲੇ ਫ਼ਿਲਮ ਮੇਕਰ ਨੇ ਕਿਹਾ, "ਮੈਨੂੰ ਲਗਦਾ ਹੈ ਲੋਕਾਂ ਨੂੰ ਪਹਿਲਾਂ ਫ਼ਿਲਮ ਵੇਖਣੀ ਚਾਹੀਦੀ ਹੈ। ਫ਼ਿਲਮ ਵੇਖਣ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਸਾਰੇ ਸਵਾਲਾਂ ਦੇ ਜਵਾਬ ਆਪ ਮਿਲ ਜਾਣਗੇ।"
'ਪਾਣੀਪਤ' ਨੂੰ ਮਿਲਿਆ ਨੋਟਿਸ, ਮੇਕਰਸ ਨੇ ਕਿਹਾ ਪਹਿਲਾਂ ਫ਼ਿਲਮ ਵੇਖੋ - Film Panipat controversy
ਪਾਣੀਪਤ ਦੇ ਨਿਰਦੇਸ਼ਕ ਆਸ਼ੂਤੋਸ਼ ਗੋਵਾਰੀਕਰ ਨੂੰ ਲਗਦਾ ਹੈ ਕਿ ਪਹਿਲਾਂ ਲੋਕਾਂ ਨੂੰ ਫ਼ਿਲਮ ਵੇਖਣੀ ਚਾਹੀਦੀ ਹੈ। ਫ਼ਿਲਮ ਵੇਖਣ ਤੋਂ ਬਾਅਦ ਉਨ੍ਹਾਂ ਨੂੰ ਸਾਰੇ ਸਵਾਲਾਂ ਦੇ ਜ਼ਵਾਬ ਮਿਲ ਜਾਣਗੇ।
ਫ਼ਿਲਮਮੇਕਰ ਦੀ ਇਸ ਗੱਲ ਦਾ ਲੋਕਾਂ 'ਤੇ ਖ਼ਾਸ ਅਸਰ ਵੇਖਣ ਨੂੰ ਨਹੀਂ ਮਿਲਿਆ ਹੈ। ਵੀਰਵਾਰ ਨੂੰ ਨਵਾਬਜ਼ਾਦਾ ਸ਼ਾਦਾਬ ਅਲੀ ਬਹਾਦਰ ਪੇਸ਼ਾਵਾ ਬਾਜੀਰਾਓ ਦੀ 8 ਵੀਂ ਪੀੜੀ ਨੇ ਫ਼ਿਲਮ ਦੀ ਟੀਮ ਨੂੰ ਨੋਟਿਸ ਭੇਜ ਦਿੱਤਾ ਹੈ। ਇਹ ਨੋਟਿਸ ਇੱਕ ਡਾਇਲੋਗ ਕਰਕੇ ਭੇਜਿਆ ਗਿਆ ਹੈ। ਜਿਸ ਡਾਇਲੋਗ 'ਤੇ ਨੋਟਿਸ ਭੇਜਿਆ ਗਿਆ ਹੈ, ਉਹ ਡਾਇਲੋਗ ਹੈ, "ਮੈਨੇ ਸੁਣਾ ਹੈ ਜਬ ਪੇਸ਼ਾਵਾ ਅਕੇਲੇ ਮੁਹੀਮ ਪਰ ਜਾਤੇ ਹੈ ਤੋਂ ਏਕ ਮਸਤਾਨੀ ਕੇ ਸਾਥ ਲੌਟਤੇ ਹੈ।"
ਇਸ ਡਾਇਲੋਗ ਦੇ ਕਾਰਨ ਹੀ ਫ਼ਿਲਮ ਨੂੰ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਅਫ਼ਗਾਨ ਸਮੁਦਾਏ ਨੇ ਅਹਮਦ ਸ਼ਾਹ ਅਬਦਾਲੀ ਦੇ ਗ਼ਲਤ ਕਿਰਦਾਰ ਵਿਖਾਉਣ ਲਈ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ।
ਇਸ ਫ਼ਿਲਮ ਦੇ ਲੁੱਕ ਨੂੰ ਲੈਕੇ ਵੀ ਕੁਝ ਲੋਕਾਂ ਨੇ ਆਲੋਚਨਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਫ਼ਿਲਮ ਸੰਜੇ ਲੀਲਾ ਭੰਸਾਲੀ ਦੀ ਬਲਾਕਬਸਟਰ ਫ਼ਿਲਮ ਬਾਜੀਰਾਓ ਮਸਤਾਨੀ ਦੀ ਕਾਪੀ ਹੈ।
ਜ਼ਿਕਰਯੋਗ ਹੈ ਕਿ ਇਹ ਫ਼ਿਲਮ ਪਾਣੀਪਤ ਦੇ ਤੀਜੇ ਯੁੱਧ 'ਤੇ ਆਧਾਰਿਤ ਹੈ। 6 ਦਸੰਬਰ ਨੂੰ ਸਿਨੇਮਾ ਘਰਾਂ 'ਚ ਰੀਲੀਜ਼ ਹੋਣ ਵਾਲੀ ਇਸ ਫ਼ਿਲਮ 'ਚ ਅਰਜੁਨ ਕਪੂਰ, ਕ੍ਰਿਤੀ ਸਨੈਨ ਅਤੇ ਸੰਜੇ ਦੱਤ ਮੁੱਖ ਭੂਮਿਕਾ ਦੇ ਵਿੱਚ ਹਨ।