ਹੈਦਰਾਬਾਦ: ਗੁਜਰੇ ਜ਼ਮਾਨੇ ਦੀ ਉੱਘੀ ਅਦਾਕਾਰਾਂ ਵਹੀਦਾ ਰਹਿਮਾਨ, ਹੇਲਨ, ਅਤੇ ਆਸ਼ਾ ਪਾਰੇਖ ਆਪਣਾ ਰਿਟਾਇਰਮੈਂਟ ਬਹੁਤ ਹੀ ਵਧੀਆਂ ਇਨਜੁਆਏ ਕਰ ਰਹੀ ਹੈ। ਇਹ ਤਿੰਨੋਂ ਅਦਾਕਾਰਾਂ ਇਸ ਸਮੇਂ ਅੰਡਮਾਨ ਅਤੇ ਨਿਕੋਬਾਰ ਵਿੱਚ ਆਪਣੇ ਵੇਕੇਸ਼ਨ ਦਾ ਅਨੰਦ ਮਾਣ ਰਹੀਆਂ ਹਨ। ਉਨ੍ਹਾਂ ਦੇ ਵਿਕੇਸ਼ਨ ਦੀਆਂ ਕੁਝ ਫੋਟੋਆਂ ਨੂੰ ਫ਼ਿਲਮ ਨਿਰਮਾਤਾ ਤਰੁਣ ਗਰਗ ਨੇ ਸ਼ੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ ਹੈ। ਜੋ ਕਿ ਸ਼ੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਸਾਰੀਆਂ ਨੂੰ ਅਦਾਕਾਰਾਂ ਦਾ ਇਹ ਅੰਦਾਜ਼ ਬੇਹੱਦ ਪਸੰਦ ਆ ਰਿਹਾ ਹੈ।
ਪਹਿਲੀ ਫੋਟੋ ਵਿੱਚ ਵਹੀਦਾ ਰਹਿਮਾਨ, ਆਸ਼ ਪਾਰੇਸ਼, ਹੇਲਨ ਚਿਲ ਕਰਦੀਆਂ ਦਿਖ ਰਹੀਆਂ ਹਨ। ਇਸ ਫੋਟੋ ਵਿੱਚ ਆਸ਼ਾ ਅਤੇ ਹੇਲਨ ਬੈਠੀਆਂ ਹੋਈਆਂ ਹਨ ਤੇ ਵਹੀਦਾ ਉਨ੍ਹਾਂ ਦੇ ਵਿਚਾਲੇ ਖੜੀ ਹੈ।