ਨਵੀਂ ਦਿੱਲੀ: ਗਾਇਕਾ ਆਸ਼ਾ ਭੋਸਲੇਂ ਨੇ ਆਪਣੇ ਨਾਂ ਇੱਕ ਹੋਰ ਅਵਾਰਡ ਕਰ ਲਿਆ ਹੈ। ਉਨ੍ਹਾਂ ਨੂੰ ਸੋਮਵਾਰ ਨੂੰ ਗ੍ਰੇਟਰ ਮੈਨਚੇਸਟਰ, ਇੰਗਲੈਂਡ 'ਚ ਸੈਲਫੋਰਡ ਯੂਨੀਵਰਸਿਟੀ ਵੱਲੋਂ ਡਾਕਟਰੇਟ ਡਿਗਰੀ ਦੇ ਨਾਲ ਸਨਮਾਨਿਤ ਕੀਤਾ ਗਿਆ।
ਇਸ ਗੱਲ ਦੀ ਜਾਣਕਾਰੀ ਆਸ਼ਾ ਭੋਸਲੇਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਹੈ। ਤਸਵੀਰ 'ਚ ਉਹ ਡਿਗਰੀ ਪ੍ਰਾਪਤ ਕਰਦੀ ਹੋਈ ਨਜ਼ਰ ਆ ਰਹੀ ਹੈ। ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਕੈਪਸ਼ਨ 'ਚ ਲਿਖਿਆ, "ਸੈਲਫੋਰਡ ਯੂਨੀਵਰਸਿਟੀ ਤੋਂ ਡਾਕਟਰ ਦੀ ਡਿਗਰੀ ਪ੍ਰਾਪਤ ਕਰਨਾ।"
ਇੰਗਲੈਂਡ 'ਚ ਕੀਤਾ ਗਿਆ ਆਸ਼ਾ ਭੋਸਲੇਂ ਨੂੰ ਸਨਮਾਨਿਤ - ਆਸ਼ਾ ਭੋਸਲੇਂ ਨੂੰ ਸਨਮਾਨਿਤ
ਗਾਇਕਾ ਆਸ਼ਾ ਭੋਸਲੇਂ ਨੂੰ ਗ੍ਰੇਟਰ ਮੈਨਚੇਸਟਰ ਇੰਗਲੈਂਡ 'ਚ ਯੂਨੀਵਰਸਿਟੀ ਆਫ਼ ਸੈਲਫੋਰਡ ਵੱਲੋਂ ਡਾਕਟਰੇਟ ਡਿਗਰੀ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਗੱਲ ਦੀ ਜਾਣਕਾਰੀ ਆਸ਼ਾ ਨੇ ਸ਼ੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ।
ਫ਼ੋਟੋ
ਆਸ਼ਾ ਤਾਈ ਦੇ ਨਾਂਅ ਨਾਲ ਮਸ਼ਹੂਰ ਇਸ ਗਾਇਕਾ ਨੇ 2011 'ਚ ਗਿਨੀਜ਼ ਬੁੱਕ ਆਫ਼ ਰਿਕਾਰਡਸ 'ਚ ਸਭ ਤੋਂ ਜ਼ਿਆਦਾ ਗੀਤ ਰਿਕਾਰਡ ਕਰਨ ਵਾਲੀ ਗਾਇਕਾ ਦੇ ਤੌਰ 'ਤੇ ਰਿਕਾਰਡ ਦਰਜ਼ ਕਰਵਾਇਆ ਹੈ। ਇਸ ਤੋਂ ਇਲਾਵਾ ਇਸ ਗਾਇਕਾ ਨੇ ਹੋਰ ਵੀ ਇਨਾਮ ਆਪਣੇ ਨਾਂਅ ਕੀਤੇ ਹਨ।
ਆਸ਼ਾ ਭੋਸਲੇਂ ਨੇ ਸਾਲ 2000 'ਚ ਦਾਦਾਸਾਹਿਬ ਫ਼ਾਲਕੇ ਪੁਰਸਕਾਰ ਅਤੇ ਸਾਲ 2008 'ਚ ਪਦਮ ਵਿਭੂਸ਼ਨ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ।