ਪੰਜਾਬ

punjab

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਸ਼ਾ ਭੋਸਲੇ ਦੇ ਜਨਮਦਿਨ 'ਤੇ ਦਿੱਤੀ ਵਧਾਈ

ਹਾਲ ਹੀ ਵਿੱਚ ਆਸ਼ਾ ਭੋਸਲੇ ਨੇ ਆਪਣਾ 86ਵਾਂ ਜਨਮਦਿਨ ਮਨਾਇਆ ਹੈ ਜਿਸ 'ਤੇ ਕਈ ਬਾਲੀਵੁੱਡ ਹਸਤੀਆਂ ਨੇ ਉਨ੍ਹਾਂ ਨੂੰ ਮੁਬਾਰਕਾਂ ਦਿੱਤੀਆਂ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਆਸ਼ਾ ਨੂੰ ਜਨਮਦਿਨ ਦੀ ਵਧਾਈ ਦਿੰਦਿਆਂ ਇੱਕ ਸੰਦੇਸ਼ ਦਿੱਤਾ ਹੈ।

By

Published : Sep 9, 2019, 7:50 PM IST

Published : Sep 9, 2019, 7:50 PM IST

ਫ਼ੋਟੋ

ਮੁੰਬਈ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਆਸ਼ਾ ਭੋਸਲੇ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਵਧਾਈ ਦਿੱਤੀ ਹੈ। ਆਸ਼ਾ ਭੋਸਲੇ ਨੇ ਹਾਲ ਹੀ ਵਿੱਚ ਆਪਣੇ ਟਵਿੱਟਰ ਅਕਾਊਂਟ 'ਤੇ ਜਸਟਿਨ ਵੱਲੋਂ ਭੇਜੇ ਸੰਦੇਸ਼ ਨੂੰ ਸਾਂਝਾ ਕੀਤਾ। ਇਸ ਸੁਨੇਹੇ ਵਿੱਚ ਜਸਟਿਨ ਨੇ ਲਿਖਿਆ ਹੈ, "ਇਹ ਮੇਰੀ ਖੁਸ਼-ਨਸੀਬੀ ਹੈ ਕਿ ਮੈਂ ਤੁਹਾਡੇ 86ਵੇਂ ਜਨਮਦਿਨ 'ਤੇ ਤੁਹਾਨੂੰ ਮੁਬਾਰਕਬਾਦ ਭੇਜ ਸਕਿਆ ਹਾਂ।"

ਹੋਰ ਪੜ੍ਹੋ: Birthday Special: 10 ਸਾਲ ਦੀ ਉਮਰ ਤੋਂ ਆਸ਼ਾ ਭੋਸਲੇ ਨੇ ਸ਼ੁਰੂ ਕਰ ਦਿੱਤੀ ਸੀ ਗਾਇਕੀ

ਆਸ਼ਾ ਭੋਸਲੇ ਨੇ ਟਰੂਡੋ ਦੇ ਭੇਜੇ ਕਾਰਡ ਦੀ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰਦਿਆਂ ਲਿਖਿਆ, ''ਮੇਰੇ 86ਵੇਂ ਜਨਮਦਿਨ 'ਤੇ ਮੈਨੂੰ ਖੁਸ਼ੀ ਹੈ ਕਿ ਮੇਰੀਆਂ ਪ੍ਰਾਪਤੀਆਂ ਨੇ ਭਾਰਤ ਨੂੰ ਦੁਨੀਆਂ ਦੇ ਮਿਊਜ਼ਿਕ ਮੈਪ 'ਤੇ ਜਗ੍ਹਾ ਦਵਾਈ ਹੈ। ਅੱਜ ਦੁਨੀਆਂ ਦੇ ਲੀਡਰਸ ਮੇਰੀ ਪ੍ਰਾਪਤੀਆਂ ਨੂੰ ਸਵੀਕਾਰ ਰਹੇ ਹਨ। ਧੰਨਵਾਦ ਕਨੈਡਾ ਦੇ ਪ੍ਰਧਾਨ ਮੰਤਰੀ ਟਰੂਡੋ।"

ਦੱਸਣਯੋਗ ਹੈ ਕਿ ਆਸ਼ਾ ਭੋਸਲੇ ਨੇ 1940 ਵਿੱਚ ਗਾਇਕੀ ਦੀ ਸ਼ੁਰੂਆਤ ਕੀਤੀ। 6 ਦਹਾਕਿਆਂ ਦੇ ਆਪਣੇ ਕਰੀਅਰ ਵਿੱਚ ਆਸ਼ਾ ਨੇ ਬਾਲੀਵੁੱਡ ਦੀਆਂ ਕਈ ਫਿਲਮਾਂ ਵਿੱਚ ਸ਼ਾਨਦਾਰ ਗਾਣੇ ਗਾਏ। ਉਨ੍ਹਾਂ ਨੇ ਬਾਲੀਵੁੱਡ ਦੇ ਮਹਾਨ ਸੰਗੀਤ ਨਿਰਦੇਸ਼ਕਾਂ ਓ ਪੀ ਨਈਅਰ, ਖ਼ਿਆਮ, ਆਰ ਡੀ ਬਰਮਨ, ਏ ਆਰ ਰਹਿਮਾਨ ਸਮੇਤ ਹੋਰਨਾਂ ਦਿੱਗਜ ਕਲਾਕਾਰਾਂ ਨਾਲ ਕੰਮ ਕੀਤਾ ਹੈ।

ਆਸ਼ਾ ਨੇ ਇਜਾਜ਼ਤ, ਵਕਤ, ਡੌਨ, ਉਮਰਾਓ ਜਾਨ, ਲਗਾਨ ਵਰਗੀਆਂ ਕਈ ਵੱਡੀਆਂ ਹਿੱਟ ਬਾਲੀਵੁੱਡ ਫ਼ਿਲਮਾਂ ਵਿੱਚ ਗਾਣੇ ਗਾਏ ਹਨ। 'ਰਾਤ ਅਕੇਲੀ ਹੈ', 'ਦਮ ਮਾਰੋ ਦਮ', 'ਮੇਰਾ ਕੁਛ ਸਮਾਨ' ਆਦਿ ਉਨ੍ਹਾਂ ਦੇ ਸੁਪਰਹਿੱਟ ਗਾਣੇ ਸਨ।

ਇਸ ਤੋਂ ਇਲਾਵਾ ਆਸ਼ਾ ਨੇ ਕਈ ਰਿਐਲਿਟੀ ਸ਼ੋਅਜ਼ ਵਿੱਚ ਵੀ ਕੰਮ ਕੀਤਾ ਹੈ। ਆਸ਼ਾ ਨੇ ਆਪਣੇ ਗੀਤਾਂ ਲਈ ਕਈ ਐਵਾਰਡ ਜਿੱਤੇ ਹਨ। ਇਸ ਵਿੱਚ ਦਾਦਾਸਾਹਿਬ ਫਾਲਕੇ ਐਵਾਰਡ ਅਤੇ ਪਦਮ ਵਿਭੂਸ਼ਣ, ਭਾਰਤ ਦਾ ਸਰਵ ਉੱਚ ਸਨਮਾਨ ਵੀ ਪ੍ਰਾਪਤ ਹੈ।

ABOUT THE AUTHOR

...view details