ਪੰਜਾਬ

punjab

Birthday Special: 10 ਸਾਲ ਦੀ ਉਮਰ ਤੋਂ ਆਸ਼ਾ ਭੋਸਲੇ ਨੇ ਸ਼ੁਰੂ ਕਰ ਦਿੱਤੀ ਸੀ ਗਾਇਕੀ

ਬਾਲੀਵੁੱਡ ਗਾਇਕਾ ਆਸ਼ਾ ਭੋਸਲੇ 86 ਸਾਲਾਂ ਦੀ ਹੋ ਗਈ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁੁਰੂਆਤ ਮਹਿਜ਼ 10 ਸਾਲ ਦੀ ਉਮਰ ਤੋਂ ਕੀਤੀ ਸੀ। ਉਹ ਇੱਕ ਅਜਿਹੀ ਗਾਇਕਾ ਹੈ ਜਿਨ੍ਹਾਂ ਨੂੰ ਆਪਣੀ ਗਾਇਕੀ ਕਾਰਨ ਦੋ ਵਾਰ ਗ੍ਰੈਮੀ ਨੋਮੀਨੇਸ਼ਨ ਮਿਲ ਚੁੱਕਾ ਹੈ।

By

Published : Sep 8, 2019, 6:32 AM IST

Published : Sep 8, 2019, 6:32 AM IST

ਫ਼ੋਟੋ

ਮੁੰਬਈ: ਬਾਲੀਵੁੱਡ ਗਾਇਕਾ ਆਸ਼ਾ ਭੋਸਲੇ ਕਿਸੇ ਪਛਾਣ ਦਾ ਮੌਹਤਾਜ਼ ਨਹੀਂ ਹੈ।ਉਨ੍ਹਾਂ ਦਾ ਜਨਮ 8 ਸਤੰਬਰ 1933 ਨੂੰ ਮਹਾਰਾਸ਼ਟਰ ਦੇ ਸਾਂਗਲੀ ਵਿੱਚ ਹੋਇਆ। ਆਸ਼ਾ ਭੋਸਲੇ ਅਤੇ ਲਤਾ ਮੰਗੇਸ਼ਕਰ ਦੇ ਪਿਤਾ ਦੀਨਾ ਨਾਥ ਮੰਗੇਸ਼ਕਰ ਦਾ ਵੀ ਬਾਲੀਵੁੱਡ ਨਾਲ ਢੁੰਗਾ ਸਬੰਧ ਹੈ। ਦੀਨਾ ਨਾਥ ਮੰਗੇਸ਼ਕਰ ਇੱਕ ਅਦਾਕਾਰ ਹੋਣ ਦੇ ਨਾਲ ਨਾਲ ਗਾਇਕ ਵੀ ਸਨ। ਸੁਰਾਂ ਦੀ ਮੱਲਿਕਾ ਆਸ਼ਾ ਭੋਸਲੇ ਨੇ 10 ਸਾਲ ਦੀ ਹੀ ਉਮਰ ਤੋਂ ਗਾਇਕੀ ਸ਼ੁਰੂ ਕਰ ਦਿੱਤੀ ਸੀ।

ਵੇਖੋ ਵੀਡੀਓ

ਫ਼ਿਲਮ ਇੰਡਸਟਰੀ 'ਚ ਹੁਣ ਤੱਕ ਆਸ਼ਾ ਭੋਸਲੇ ਨੇ 12 ਹਜ਼ਾਰ ਤੋਂ ਉੱਪਰ ਗੀਤ ਗਾਏ ਹਨ। ਆਸ਼ਾ ਭੋਸਲੇ ਪਹਿਲੀ ਅਜਿਹੀ ਭਾਰਤੀ ਗਾਇਕ ਹਨ ਜਿਨ੍ਹਾਂ ਨੂੰ ਗ੍ਰੈਮੀ ਅਵਾਰਡ ਦੇ ਲਈ ਨੌਮੀਨੇਟ ਕੀਤਾ ਗਿਆ ਸੀ। ਵਰਲਡ ਰਿਕਾਰਡ ਅਕਾਦਮੀ ਮੁਤਾਬਕ ਆਸ਼ਾ ਭੋਸਲੇ ਦੁਨੀਆ ਭਰ 'ਚ ਸਭ ਤੋਂ ਜ਼ਿਆਦਾ ਰਿਕਾਰਡ ਕੀਤੀ ਜਾਣ ਵਾਲੀ ਗਾਇਕਾ ਸੀ। ਆਸ਼ਾ ਭੋਸਲੇ ਨੇ ਸਭ ਤੋਂ ਪਹਿਲਾ ਗੀਤ 1943 ਵਿੱਚ ਆਈ ਮਰਾਠੀ ਫ਼ਿਲਮ 'ਮਾਸ਼ਾ ਬਲ' ਦਾ 'ਚਲਾ ਚਲਾ ਨਵ ਬਾਲਾ' ਗਾਇਆ ਸੀ।

ਆਸ਼ਾ ਭੋਸਲੇ ਨੇ ਗੀਤ ਇਨ ਆਖੋਂ ਕੀ ਮਸਤੀ ਕੇ ਅਤੇ ਦਿਲ ਚੀਜ਼ ਕਿਆ ਹੈ ਗਾ ਕੇ ਇਹ ਸਿੱਧ ਕਰ ਦਿੱਤਾ ਕਿ ਉਹ ਗਜ਼ਲ ਵੀ ਗਾ ਸਕਦੀ ਹੈ। ਆਸ਼ਾ ਭੋਸਲੇ ਨੂੰ ਉਸ ਦੌਰਾਨ ਰਿਜੈਕਟਿਡ ਗੀਤ ਮਿਲਦੇ ਸਨ ਕਿਉਂਕਿ ਲਤਾ ਮੰਗੇਸ਼ਕਰ, ਗੀਤਾ ਦੱਤ , ਸ਼ਮਸ਼ਾਦ ਬੇਗਮ ਦੇ ਗੀਤ ਉਸ ਵੇਲੇ ਜ਼ਿਆਦਾ ਚੱਲਦੇ ਸਨ। 1957 'ਚ ਆਈ ਫ਼ਿਲਮ 'ਨਯਾ ਦੌਰ' 'ਚ ਆਸ਼ਾ ਭੋਸਲੇ ਨੂੰ ਊਚ ਕੋਟੀ ਦੇ ਸਿੰਗਰ ਦਾ ਦਰਜ਼ਾ ਮਿਲਿਆ ਸੀ।

16 ਸਾਲ ਦੀ ਉਮਰ 'ਚ ਕਰਵਾਇਆ ਸੀ ਵਿਆਹ

10 ਸਾਲ ਦੀ ਉਮਰ 'ਚ ਆਸ਼ਾ ਭੋਸਲੇ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। 16 ਸਾਲ ਦੀ ਉਮਰ 'ਚ ਆਸ਼ਾ ਨੇ ਲਤਾ ਮੰਗੇਸ਼ਕਰ ਦੇ ਸੈਕਟਰੀ ਗਨਪਤਰਾਵ ਭੋਸਲੇ ਦੇ ਨਾਲ ਭਜ ਕੇ ਵਿਆਹ ਕਰਵਾਇਆ ਸੀ।

ਇਹ ਵਿਆਹ ਆਸ਼ਾ ਭੋਸਲੇ ਦੇ ਸਹੁਰੇ ਪਰਿਵਾਰ ਨੇ ਮੰਜ਼ੂਰ ਨਹੀਂ ਕੀਤਾ ਸੀ ਇਸ ਲਈ ਆਸ਼ਾ ਭੋਸਲੇ ਆਪਣੇ ਪੇਕੇ ਘਰ ਵਾਪਿਸ ਆ ਗਈ। ਆਸ਼ਾ ਭੋਸਲੇ ਦਾ ਦੂਜਾ ਵਿਆਹ ਆਰਡੀ ਬਰਮਨ ਦੇ ਨਾਲ ਹੋਇਆ। ਇਹ ਵਿਆਹ ਸਫ਼ਲ ਤਾਂ ਰਿਹਾ ਪਰ ਆਰਡੀ ਬਰਮਨ ਇਸ ਦੁਨੀਆ ਨੂੰ ਅਲਵੀਦਾ ਆਖ਼ ਗਏ।

ABOUT THE AUTHOR

...view details