ਆਰਿਅਨ ਕਰੇਗਾ ਆਪਣੇ ਪਿਤਾ ਦੇ ਨਾਲ ਹਾਲੀਵੁੱਡ ਐਂਟਰੀ - srk
ਬਾਲੀਵੁੱਡ ਸਟਾਰਕਿਡਸ 'ਚ ਹਰ ਵੇਲੇ ਚਰਚਾ ਦਾ ਵਿਸ਼ਾ ਰਹਿੰਦੇ ਸ਼ਾਹਰੁਖ ਖ਼ਾਨ ਦੇ ਬੇਟੇ ਆਰਿਅਨ ਖ਼ਾਨ ਹਾਲੀਵੁੱਡ ਫ਼ਿਲਮ 'ਦੀ ਲਾਇਨ ਕਿੰਗ' ਦੇ ਵਿੱਚ ਆਪਣੀ ਅਵਾਜ਼ ਦੇਣ ਜਾ ਰਹੇ ਹਨ। ਇਸ ਫ਼ਿਲਮ 'ਚ ਸ਼ਾਹਰੁਖ ਖ਼ਾਨ ਵੀ ਆਪਣੀ ਅਵਾਜ਼ ਦੇਣਗੇ। ਇਸ ਪ੍ਰੋਜੈਕਟ ਸਬੰਧੀ ਜਾਣਕਾਰੀ ਵਾਲਟ ਡਿਜ਼ਨੀ ਅਤੇ ਸ਼ਾਹਰੁਖ ਖ਼ਾਨ ਨੇ ਟਵੀਟ ਰਾਹੀਂ ਦਿੱਤੀ ਹੈ।
ਫ਼ੋਟੋ
ਮੁੰਬਈ: ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਆਪਣੀ ਫ਼ਿਲਮਾਂ ਅਤੇ ਅਦਾਕਾਰੀ ਦੇ ਜ਼ਰੀਏ ਹਰ ਇਕ ਦੇ ਦਿਲ 'ਤੇ ਰਾਜ ਕਰਦੇ ਹਨ ਪਰ ਹੁਣ ਇਸ ਰੇਸ 'ਚ ਉਨ੍ਹਾਂ ਦੇ ਬੱਚੇ ਵੀ ਸ਼ਾਮਿਲ ਹੋ ਚੁੱਕੇ ਹਨ। ਸ਼ਾਹਰੁਖ ਖ਼ਾਨ ਦੇ ਬੇਟੇ ਆਰਿਅਨ ਖ਼ਾਨ ਹੁਣ ਜਲਦ ਹੀ ਫ਼ਿਲਮਾਂ 'ਚ ਡੈਬਯੂ ਕਰਨ ਵਾਲੇ ਹਨ। ਇਸ ਗੱਲ ਦੀ ਜਾਣਕਾਰੀ ਖ਼ੁਦ ਸ਼ਾਹਰੁਖ ਅਤੇ ਵਾਲਟ ਡਿਜ਼ਨੀ ਦੇ ਟਵੀਟ ਰਾਹੀਂ ਮਿਲੀ ਹੈ।