ਪੰਜਾਬ

punjab

ETV Bharat / sitara

ਫਿਲਮ 'ਤਖ਼ਤ' ਨਾਲ ਬਾਲੀਵੁੱਡ 'ਚ ਐਂਟਰੀ ਕਰਨ ਜਾ ਰਿਹਾ ਸ਼ਾਹਰੁਖ ਦੇ ਬੇਟਾ ਆਰਿਅਨ - 2020

ਫ਼ਿਲਮ 'ਤਖ਼ਤ' ਦੇ ਵਿੱਚ ਆਰਿਅਨ ਡੈਬਿਊ ਕਰਨ ਜਾ ਰਹੇ ਹਨ। ਇਸ ਫ਼ਿਲਮ 'ਚ ਉਹ ਐਕਟਿੰਗ ਨਹੀਂ ਬਲਕਿ ਬਤੌਰ ਅਸਿਸਟੈਂਟ ਕੰਮ ਕਰਨਗੇ।

Courtesy_ਸੋਸ਼ਲ ਮੀਡੀਆ।

By

Published : Apr 4, 2019, 6:03 PM IST

ਮੁੰਬਈ : ਕਰਨ ਜੌਹਰ ਦੀ ਆਉਣ ਵਾਲੀ ਫ਼ਿਲਮ 'ਤਖ਼ਤ' ਚਰਚਾ ਵਿੱਚ ਹੈ। ਇਸ ਫ਼ਿਲਮ ਤੋਂ ਖ਼ਬਰ ਹੁਣ ਇਹ ਆ ਰਹੀ ਹੈ ਕਿ ਬਾਲੀਵੁੱਡ ਦੇ ਕਿੰਗ ਖ਼ਾਨ ਦੇ ਬੇਟੇ ਆਰਿਅਨ ਇਸ ਫ਼ਿਲਮ ਦੇ ਨਾਲ ਬੀ-ਟਾਊਨ 'ਚ ਐਂਟਰੀ ਕਰਨਗੇ। ਪਰ ਉਹ ਇਸ ਫ਼ਿਲਮ 'ਚ ਐਕਟਿੰਗ ਨਹੀਂ ਬਲਕਿ ਕਰਨ ਜੌਹਰ ਨੂੰ ਅਸਿਸਟ ਕਰਨਗੇ।

ਦੱਸਣਯੋਗ ਹੈ ਕਿ ਇਸ ਫ਼ਿਲਮ 'ਚ ਅਨਿਲ ਕਪੂਰ, ਕਰੀਨਾ ਕਪੂਰ, ਰਣਵੀਰ ਸਿੰਘ, ਆਲਿਆ ਭੱਟ, ਵਿੱਕੀ ਕੌਸ਼ਲ,ਭੂਮੀ ਪੇਡਨੇਕਰ ਅਤੇ ਜਾਨ੍ਹਵੀ ਕਪੂਰ ਸ਼ਾਮਿਲ ਹਨ। ਇਹ ਫ਼ਿਲਮ ਇਕ ਮੁਗ਼ਲਾਂ ਦੇ ਸਮੇਂ ਦੀ ਕਹਾਣੀ ਹੈ ਜੋ ਸਾਲ 2020 'ਚ ਰਿਲੀਜ਼ ਹੋਵੇਗੀ।

ਜ਼ਿਕਰਯੋਗ ਹੈ ਕਿ ਆਰਿਅਨ ਦੇ ਕਰਿਅਰ ਪਲੈਨ ਬਾਰੇ ਸ਼ਾਹਰੁਖ ਨੇ ਪਹਿਲਾਂ ਹੀ ਇਕ ਇੰਟਰਵਿਊ 'ਚ ਕਿਹਾ ਸੀ ਕਿ ਆਰਿਅਨ ਨੂੰ ਫ਼ਿਲਮਾਂ ਬਣਾਉਣ 'ਚ ਦਿਲਚਸਪੀ ਹੈ ਅਤੇ ਉਸ ਨੇ ਅਮਰੀਕਾ ਤੋਂ ਫ਼ਿਲਮ ਮੇਕਿੰਗ ਦੀ ਪੜ੍ਹਾਈ ਵੀ ਕੀਤੀ ਹੋਈ ਹੈ।

For All Latest Updates

ABOUT THE AUTHOR

...view details