ਨਵੀਂ ਦਿੱਲੀ: ਮੁੰਬਈ ਸੈਸ਼ਨ ਕੋਰਟ ਨੇ ਬੁੱਧਵਾਰ ਨੂੰ ਕਰੂਜ਼ ਡਰੱਗ (CRUISE DRUG CASE) ਮਾਮਲੇ 'ਚ ਗ੍ਰਿਫਤਾਰ ਅਭਿਨੇਤਾ ਸ਼ਾਹਰੁਖ ਖਾਨ (Actor Shah Rukh Khan) ਦੇ ਬੇਟੇ ਆਰਿਅਨ ਖਾਨ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ। ਆਰਿਅਨ ਤੋਂ ਇਲਾਵਾ ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਦੀਆਂ ਜ਼ਮਾਨਤ ਅਰਜ਼ੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਆਰੀਅਨ ਖਾਨ ਦੇ ਵਕੀਲ ਹੁਣ ਹਾਈ ਕੋਰਟ ਵਿੱਚ ਇਸ ਫੈਸਲੇ ਦੇ ਖਿਲਾਫ਼ ਅਪੀਲ ਕਰਨਗੇ। ਉਦੋਂ ਤੱਕ, ਆਰੀਅਨ ਖਾਨ ਹੋਰ ਸਾਥੀਆਂ ਦੇ ਨਾਲ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿੱਚ ਰਹੇਗਾ। ਮਹੱਤਵਪੂਰਨ ਗੱਲ ਇਹ ਹੈ ਕਿ 2 ਅਕਤੂਬਰ ਦੀ ਰਾਤ ਨੂੰ ਮੁੰਬਈ ਤੋਂ ਗੋਆ ਜਾ ਰਹੇ ਇੱਕ ਕਰੂਜ਼ ਉੱਤੇ ਛਾਪੇਮਾਰੀ ਦੇ ਬਾਅਦ ਐਨਸੀਬੀ ਨੇ ਆਰੀਅਨ ਖਾਨ ਸਮੇਤ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।
ਇਸ ਦੇ ਨਾਲ ਹੀ, ਆਰਿਅਨ ਖਾਨ (ARYAN KHAN ) ਦੀ ਜ਼ਮਾਨਤ ਅਰਜ਼ੀ ਖਾਰਜ ਹੋਣ 'ਤੇ, ਐਨਸੀਬੀ ਅਧਿਕਾਰੀ ਸਮੀਰ ਵਾਨਖੇੜੇ ਨੇ ਕਿਹਾ ਕਿ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ - ਸੱਤਿਆਮੇਵ ਜਯਤੇ। ਤੁਹਾਨੂੰ ਦੱਸ ਦੇਈਏ ਕਿ ਆਰਿਆਨ ਖਾਨ ਦੀ ਜ਼ਮਾਨਤ ਅਰਜ਼ੀ ਚੌਥੀ ਵਾਰ ਰੱਦ ਕਰ ਦਿੱਤੀ ਗਈ ਹੈ।
ਕੋਰਟ ਦੇ ਵਿੱਚ ਐਨਸੀਬੀ ਦੀਆਂ ਦਲੀਲਾਂ
ਆਰਿਅਨ ਖਾਨ ਦੀ ਜ਼ਮਾਨਤ ਪਟੀਸ਼ਨ 'ਤੇ 14 ਅਕਤੂਬਰ ਨੂੰ ਸੁਣਵਾਈ ਕਰਨ ਤੋਂ ਬਾਅਦ, ਮੁੰਬਈ ਸੈਸ਼ਨ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਇਸ ਦੇ ਨਾਲ ਹੀ, ਸੁਣਵਾਈ ਦੇ ਦੌਰਾਨ, ਐਨਸੀਬੀ ਨੇ ਆਰਿਅਨ ਖਾਨ ਦੀ ਜ਼ਮਾਨਤ ਦੇ ਵਿਰੁੱਧ ਕਈ ਦਲੀਲਾਂ ਅਦਾਲਤ ਦੇ ਸਾਹਮਣੇ ਰੱਖੀਆਂ। ਐਨਸੀਬੀ ਦੀ ਤਰਫੋਂ ਦਲੀਲ ਦਿੰਦੇ ਹੋਏ ਏਐਸਜੀ ਅਲੀਨ ਸਿੰਘ ਨੇ ਅਦਾਲਤ ਨੂੰ ਦੱਸਿਆ ਸੀ ਕਿ ਜਾਂਚ ਪੂਰੀ ਹੋਣ ਤੱਕ ਜ਼ਮਾਨਤ ਦੇਣ ਨਾਲ ਮਾਮਲੇ ਉੱਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ। ਆਰਿਅਨ ਖਾਨ ਦੇ ਵਕੀਲ ਨੇ ਕਿਹਾ ਹੈ ਕਿ ਉਹ ਹੁਣ ਜ਼ਮਾਨਤ ਲਈ ਬੰਬੇ ਹਾਈਕੋਰਟ ਪਹੁੰਚ ਕਰਨਗੇ।
ਆਰਿਅਨ ਦੀ ਗ੍ਰਿਫਤਾਰੀ ਤੱਕ ਕੀ ਹੋਇਆ
2 ਅਕਤੂਬਰ: ਐਨਸੀਬੀ (ਨਾਰਕੋਟਿਕਸ ਕੰਟਰੋਲ ਬਿਊਰੋ) ਨੇ ਮੁੰਬਈ ਤੋਂ ਗੋਆ ਜਾ ਰਹੇ ਇੱਕ ਕਰੂਜ਼ ਉੱਤੇ ਛਾਪਾ ਮਾਰਿਆ, ਜਿਸ ਵਿੱਚ 13 ਗ੍ਰਾਮ ਕੋਕੀਨ, 21 ਗ੍ਰਾਮ ਚਰਸ ਅਤੇ ਐਮਡੀਐਮਏ ਦੀਆਂ 22 ਗੋਲੀਆਂ ਬਰਾਮਦ ਹੋਈਆਂ। ਇਸ ਮਾਮਲੇ ਵਿੱਚ ਆਰਿਅਨ ਖਾਨ ਸਮੇਤ ਕਈ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।
3 ਅਕਤੂਬਰ: ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਖਾਨ, ਉਸਦੇ ਦੋਸਤ ਅਰਬਾਜ਼ ਮਰਚਟ, ਮਾਡਲ ਮੁਨਮੁਨ ਧਮੇਚਾ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਤਿੰਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਤਿੰਨਾਂ ਨੂੰ ਐਨਸੀਬੀ ਰਿਮਾਂਡ ਦੇ ਹਵਾਲੇ ਕਰ ਦਿੱਤਾ ਹੈ।
4 ਅਕਤੂਬਰ: ਆਰਿਅਨ ਖਾਨ ਅਤੇ ਹੋਰਨਾਂ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਐਨਸੀਬੀ ਨੇ ਆਰਿਅਨ ਖਾਨ ਦੇ ਫ਼ੋਨ ਤੋਂ ਪ੍ਰਾਪਤ ਵੇਰਵਿਆਂ ਦੇ ਆਧਾਰ 'ਤੇ ਆਰਿਅਨ ਖਾਨ ਦੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਨਾਲ ਸਬੰਧਾਂ ਬਾਰੇ ਦੱਸਿਆ। ਅਦਾਲਤ ਨੇ ਆਰਿਅਨ ਖਾਨ ਦੀ ਹਿਰਾਸਤ 7 ਅਕਤੂਬਰ ਤੱਕ ਵਧਾ ਦਿੱਤੀ ਹੈ।