ਪੰਜਾਬ

punjab

ETV Bharat / sitara

ਸੋਮਵਾਰ ਹੋਵੇਗਾ ਫ਼ਿਲਮ 'ਆਰਟੀਕਲ 15' ਦਾ ਟੀਜ਼ਰ ਰਿਲੀਜ਼ - AYUSHMAN KHURANA

28 ਜੂਨ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ 'ਆਰਟੀਕਲ 15' ਦਾ ਟੀਜ਼ਰ 27 ਮਈ ਨੂੰ ਰਿਲੀਜ਼ ਹੋ ਰਿਹਾ ਹੈ।

ਫ਼ੋਟੋ

By

Published : May 26, 2019, 8:34 PM IST

ਮੁੰਬਈ : ਅਦਾਕਾਰ ਆਯੁਸ਼ਮਾਨ ਖੁਰਾਨਾ ਲਈ ਸਾਲ 2018 ਬਹੁਤ ਵਧੀਆ ਸਾਬਿਤ ਹੋਇਆ ਕਿਉਂਕਿ ਫ਼ਿਲਮ 'ਅੰਧਾਧੁਨ' ਤੇ 'ਬਧਾਈ ਹੋ' ਨੇ ਬਾਕਸ ਆਫ਼ਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ। ਇਸ ਸਾਲ ਦੀ ਉਨ੍ਹਾਂ ਦੀ ਪਹਿਲੀ ਫ਼ਿਲਮ 'ਆਰਟੀਕਲ 15' ਹੋਵੇਗੀ ਜੋ 28 ਜੂਨ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ।
ਮੀਡੀਆ ਰਿਪੋਰਟਾਂ ਮੁਤਾਬਿਕ ਇਸ ਫ਼ਿਲਮ ਦਾ ਟੀਜ਼ਰ 27 ਮਈ ਨੂੰ ਰਿਲੀਜ਼ ਹੋਵੇਗਾ। ਇਸ ਸਾਲ 27 ਮਈ ਦੇ ਦਿਨ ਹੀ ਬਦਾਊਂ ਰੇਪ ਕੇਸ ਨੂੰ ਵਾਪਰੇ ਹੋਏ 5 ਸਾਲ ਹੋ ਜਾਣਗੇ। ਇਸ ਕੇਸ ਨੇ ਪੂਰੇ ਦੇਸ਼ 'ਚ ਕੁੜੀਆਂ ਦੀ ਹਾਲਤ 'ਤੇ ਇਕ ਸਵਾਲ ਜਿਹਾ ਖੜ੍ਹਾ ਕਰ ਦਿੱਤਾ ਸੀ। ਦੱਸ ਦਈਏ ਇਹ ਫ਼ਿਲਮ 'ਆਰਟੀਕਲ 15' ਵੀ ਇਸ ਕੇਸ ਦੇ ਕੁਝ ਅਹਿਮ ਤੱਥ ਵਿਖਾਵੇਗੀ। ਇਸ ਲਈ ਫ਼ਿਲਮ ਮੇਕਰਸ ਨੇ ਇਸ ਤਰੀਕ ਨੂੰ ਟੀਜ਼ਰ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ।
ਇਸ ਫ਼ਿਲਮ 'ਚ ਆਯੁਸ਼ਮਾਨ ਖੁਰਾਨਾ ਤੋਂ ਇਲਾਵਾ ਰਿਸ਼ੀ ਕਪੂਰ , ਤਾਪਸੀ ਪੰਨੂ ਵੀ ਮੁੱਖ ਕਿਰਦਾਰ ਅਦਾ ਕਰ ਰਹੇ ਹਨ। ਅਨੁਭਵ ਸਿਨਹਾ ਵੱਲੋਂ ਨਿਰਦੇਸ਼ਿਤ ਇਹ ਫ਼ਿਲਮ ਜ਼ੀ ਸਟੂਡੀਊਂਜ ਦੇ ਬੇਨਰ ਹੇਠ ਰਿਲੀਜ਼ ਹੋਵੇਗੀ।

ABOUT THE AUTHOR

...view details