ਪੰਜਾਬ

punjab

ETV Bharat / sitara

ਅਮੀਸ਼ਾ ਪਟੇਲ ਵਿਰੁੱਧ ਅਰੈਸਟ ਵਾਂਰਟ ਜਾਰੀ - ਅਮੀਸ਼ਾ ਪਟੇਲ ਨਿਊਜ਼

ਅਦਾਕਾਰਾ ਅਮੀਸ਼ਾ ਪਟੇਲ ਦੇ ਖ਼ਿਲਾਫ਼ ਅਰੈਸਟ ਵਾਂਰਟ ਜ਼ਾਰੀ ਹੋ ਚੁੱਕਾ ਹੈ। ਦਰਅਸਲ ਅਮੀਸ਼ਾ ਪਟੇਲ ਨੇ ਫ਼ਿਲਮ ਮੇਕਰ ਅਜੇ ਨੂੰ 3 ਕਰੋੜ ਦਾ ਚੈੱਕ ਦਿੱਤਾ ਸੀ ਜੋ ਬਾਊਂਸ ਹੋ ਗਿਆ, ਫ਼ਿਲਮ ਮੇਕਰ ਅਜੇ ਨੇ ਕਿਹਾ ਉਨ੍ਹਾਂ ਕਈ ਵਾਰ ਅਮੀਸ਼ਾ ਤੋਂ ਕਈ ਵਾਰ ਪੈਸੇ ਮੰਗੇ ਪਰ ਉਸ ਨੇ ਨਹੀਂ ਸੁਣੀ। ਕੀ ਹੈ ਪੂਰਾ ਮਾਮਲਾ, ਇਹ ਜਾਣਨ ਲਈ ਪੜ੍ਹੋ ਪੂਰੀ ਖ਼ਬਰ...

ਫ਼ੋਟੋ

By

Published : Oct 12, 2019, 8:58 PM IST

ਰਾਂਚੀ: ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਅਮੀਸ਼ਾ ਅਤੇ ਉਨ੍ਹਾਂ ਦੇ ਦੋਸਤ ਕੁਨਾਲ ਨੇ ਰਾਂਚੀ ਤੋਂ ਫ਼ਿਲਮ ਮੇਕਰ ਅਜੇ ਨੂੰ 3 ਕਰੋੜ ਦਾ ਚੈੱਕ ਦਿੱਤਾ ਸੀ ਜੋ ਬਾਊਂਸ ਹੋ ਚੁੱਕਾ ਹੈ। ਇਸ ਮਾਮਲੇ 'ਚ ਰਾਂਚੀ ਦੀ ਨਿੱਜੀ ਅਦਾਲਤ ਨੇ ਅਮੀਸ਼ਾ ਅਤੇ ਉਨ੍ਹਾਂ ਦੇ ਦੋਸਤ ਖ਼ਿਲਾਫ ਗ੍ਰਿਫ਼ਤਾਰੀ ਦਾ ਵਾਂਰਟ ਜਾਰੀ ਕਰ ਦਿੱਤਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਪੈਸਿਆਂ ਦਾ ਮਾਮਲਾ ਇੱਕ ਫ਼ਿਲਮ ਨਾਲ ਸਬੰਧਿਤ ਹੈ। ਇਹ ਫ਼ਿਲਮ ਸਾਲ 2013 'ਚ ਬਣਨੀ ਸ਼ੁਰੂ ਹੋਈ ਸੀ। ਉਸ ਵੇਲੇ ਅਮੀਸ਼ਾ ਨੇ ਅਜੇ ਨੂੰ ਇਹ ਕਿਹਾ ਸੀ ਕਿ ਫ਼ਿਲਮ ਰਿਲੀਜ਼ ਹੁੰਦਿਆਂ ਹੀ ਉਹ ਉਸ ਨੂੰ ਵਿਆਜ ਸਮੇਤ ਪੈਸੇ ਵਾਪਿਸ ਕਰ ਦੇਵੇਗੀ। ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਅਜੇ ਕੁਮਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਅਮੀਸ਼ਾ ਤੋਂ ਬਹੁਤ ਵਾਰ ਪੈਸਿਆਂ ਦੀ ਮੰਗ ਕੀਤੀ ਪਰ ਉਹ ਹਾਰ ਵਾਰ ਟਾਲਦੀ ਰਹੀ। ਇਸ ਕਰਕੇ ਉਸ ਨੇ ਰਾਂਚੀ ਸਿਵੀਲ ਕੋਰਟ 'ਚ ਕੇਸ ਦਰਜ ਕਰਵਾਇਆ।

ਦੱਸ ਦਈਏ ਕਿ ਅਰੈਸਟ ਵਾਂਰਟ 4 ਅਕਤੂਬਰ ਨੂੰ ਹੀ ਜਾਰੀ ਹੋ ਗਿਆ ਸੀ ਪਰ ਛੁੱਟੀ ਹੋਣ ਕਾਰਨ ਇਹ 9 ਅਕਤੂਬਰ ਨੂੰ ਪਹੁੰਚਿਆ। ਇਹ ਪਹਿਲੀ ਵਾਰ ਨਹੀਂ ਹੈ ਕਿ ਅਮੀਸ਼ਾ ਪਟੇਲ 'ਤੇ ਧੋਖਾਧੜੀ ਦੇ ਦੋਸ਼ ਲੱਗੇ ਹੋਣ, ਇਸ ਤੋਂ ਪਹਿਲਾਂ ਵੀ ਅਮੀਸ਼ਾ 'ਤੇ ਇੱਕ ਈਵੈਂਟ ਕੰਪਨੀ ਨੇ ਦੋਸ਼ ਲਗਾਇਆ ਸੀ ਕਿ ਉਹ ਪੈਸੇ ਲੈ ਕੇ ਵਿਆਹ 'ਚ ਡਾਂਸ਼ ਕਰਨ ਦੇ ਲਈ ਸ਼ਾਮਿਲ ਨਹੀਂ ਹੋਈ।

ABOUT THE AUTHOR

...view details