ਪੰਜਾਬ

punjab

ETV Bharat / sitara

ਆਪਣੀ ਮਾਂ ਨੂੰ ਯਾਦ ਕਰਦੇ ਭਾਵੁਕ ਹੋਏ ਅਰਜੁਨ ਕਪੂਰ - bollywood actor Arjun Kapoor

ਅਰਜੁਨ ਕਪੂਰ ਨੇ ਸੋਸ਼ਲ ਮੀਡੀਆ ਹੈਂਡਲ 'ਤੇ ਆਪਣੀ ਮਰਹੂਮ ਮਾਂ ਮੋਨਾ ਕਪੂਰ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਯਾਦ ਕਰਦਿਆਂ ਭਾਵੁਕ ਪੋਸਟ ਕੀਤਾ ਹੈ।

Arjun Kapoor news
ਫ਼ੋਟੋ

By

Published : Feb 3, 2020, 11:55 PM IST

ਮੁੰਬਈ: ਅਦਾਕਾਰ ਅਰਜੁਨ ਕਪੂਰ ਨੇ ਸੋਮਵਾਰ ਨੂੰ ਆਪਣੀ ਸਵਰਗਵਾਸੀ ਮਾਂ ਮੋਨਾ ਕਪੂਰ ਦੇ ਜਨਮਦਿਨ 'ਤੇ ਬਹੁਤ ਭਾਵੁਕ ਸੰਦੇਸ਼ ਲਿਖਿਆ ਅਤੇ ਕਿਹਾ "ਕਾਸ਼ ਕਿ ਅਸੀਂ ਇਕੱਠੇ ਜ਼ਿਆਦਾ ਸਮਾਂ ਬਿਤਾ ਸਕਦੇ।"

ਅਰਜੁਨ ਨੇ ਇੰਸਟਾਗ੍ਰਾਮ 'ਤੇ ਆਪਣੀ ਮਾਂ ਮੋਨਾ ਦੀ ਤਸਵੀਰ ਨੂੰ ਸਾਂਝਾ ਕਰਦੇ ਹੋਏ ਕਿਹਾ ਉਹ ਹਰ ਦਿਨ ਉਨ੍ਹਾਂ ਨੂੰ ਬਹੁਤ ਯਾਦ ਕਰਦੇ ਹਨ। ਤਸਵੀਰ ਦੇ ਨਾਲ ਅਰਜੁਨ ਨੇ ਲਿਖਿਆ, "ਹੈਪੀ ਬਰਥਡੇ ਮੰਮੀ, ਬਹੁਤ ਸਾਰਾ ਪਿਆਰ। ਉਮੀਦ ਹੈ ਕਿ ਤੁਸੀਂ ਜਿੱਥੇ ਵੀ ਹੋ ਮੁਸਕਰਾ ਰਹੇ ਹੋ .. ਇਹ ਇੱਕ ਤਸਵੀਰ ਹੈ ਜਦੋਂ ਅਸੀਂ ਪਿਛਲੀ ਵਾਰ ਇੱਕਠੇ ਜਨਮਦਿਨ ਮਨਾਇਆ ਸੀ।"

ਇਹ ਵੀ ਪੜ੍ਹੋ: ਬੱਚਿਆਂ ਸਾਹਮਣੇ 'ਧੱਕਾ' ਗੀਤ ਗਾਉਣਾ ਪਿਆ ਅਫ਼ਸਾਨਾ ਨੂੰ ਮਹਿੰਗਾ

ਅਰਜੁਨ ਕਪੂਰ ਨੇ ਅੱਗੇ ਲਿਖਿਆ, "ਮੈਂ ਮਜ਼ਬੂਤ ਬਣਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਸਮਾਜ ਮੇਰੇ ਤੋਂ ਇਹੀ ਉਮੀਦ ਕਰ ਰਿਹਾ ਸੀ, ਜਨਮਦਿਨ ਦੀਆਂ ਮੁਬਾਰਕਾਂ ਮਾਂ, ਕਾਸ਼ ਕਿ ਅਸੀਂ ਇਕੱਠੇ ਜ਼ਿਆਦਾ ਸਮਾਂ ਬਿਤਾ ਸਕਦੇ।"

ABOUT THE AUTHOR

...view details