ਮੁੰਬਈ: ਕੋਰੋਨਾ ਵਾਇਰਸ ਤੋਂ ਬੱਚਣ ਲਈ ਲੌਕਡਾਊਨ ਲਗਾਇਆ ਗਿਆ, ਜਿਸ ਨਾਲ ਕਈ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਦਰਮਿਆਨ ਕਈ ਬਾਲੀਵੁੱਡ ਹਸਤੀਆਂ ਨੇ ਗਰੀਬ ਲੋਕਾਂ ਦੀ ਮਦਦ ਲਈ ਆਪਣਾ-ਆਪਣਾ ਯੋਗਦਾਨ ਪਾਇਆ ਹੈ। ਇਸ ਲਿਸਟ ਵਿੱਚ ਹੁਣ ਨਾਂਅ ਅਦਾਕਾਰ ਅਰਜੁਨ ਕਪੂਰ ਦਾ ਵੀ ਜੁੜ ਗਿਆ ਹੈ। ਅਰਜੁਨ ਕਪੂਰ ਵੀ ਮਜ਼ਦੂਰਾਂ ਦੀ ਮਦਦ ਕਰਨ ਲਈ ਫੰਡ ਜਮ੍ਹਾਂ ਕਰਨਗੇ। ਉਹ ਵੀ ਵੱਖਰੇ ਅੰਦਾਜ਼ ਵਿੱਚ।
ਮਜ਼ਦੂਰਾਂ ਦੀ ਮਦਦ ਲਈ ਅੱਗੇ ਆਏ ਅਦਾਕਾਰ ਅਰਜੁਨ ਕਪੂਰ - COVID-19
ਅਦਾਕਾਰ ਅਰਜੁਨ ਕਪੂਰ ਦਿਹਾੜੀਦਾਰਾਂ ਦੀ ਮਦਦ ਕਰਨ ਲਈ ਇੱਕ ਕਾਰਜ ਤਹਿਤ ਕੁਝ ਲੋਕਾਂ ਨਾਲ ਵਕਚੂਅਲ ਡੇਟਿੰਗ ਕਰਨਗੇ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਪੋਸਟ ਕਰ ਦਿੱਤੀ ਹੈ।
ਦਰਅਸਲ, ਅਰਜੁਨ ਕਪੂਰ ਦਿਹਾੜੀਦਾਰਾਂ ਦੀ ਮਦਦ ਕਰਨ ਲਈ ਇੱਕ ਕਾਰਜ ਤਹਿਤ ਕੁਝ ਲੋਕਾਂ ਨਾਲ ਵਕਚੁਅਲ ਡੇਟਿੰਗ ਕਰਨਗੇ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਪੋਸਟ ਕਰ ਦਿੱਤੀ ਹੈ। ਅਰਜੁਨ ਆਪਣੀ ਭੈਣ ਦੀ ਐਨਜੀਓ ਫੈਨ ਕਾਈਡ ਦੇ ਜਰੀਏ ਦਾਨ ਇਕੱਠਾ ਕਰ ਰਹੇ ਹਨ।
ਅਦਾਕਾਰ ਨੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਵੀਡੀਓ ਵਿੱਚ ਕਿਹਾ ਕਿ ਦੇਸ਼ ਵਿੱਚ ਇੱਕ ਅਜਿਹਾ ਵਰਗ ਵੀ ਹੈ, ਜਿਸ ਦੀ ਆਮਦਨੀ ਉੱਤੇ ਇਸ ਸਕੰਟ ਦੀ ਵਜ੍ਹਾਂ ਨਾਲ ਬਹੁਤ ਬੂਰਾ ਅਸਰ ਪਿਆ ਹੈ। ਉਹ ਆਪਣੇ ਪਰਿਵਾਰ ਨੂੰ ਬਚਾਉਣ ਲਈ ਜੁਝ ਰਹੇ ਹਨ। ਇਸ ਵਿੱਚ ਦਿਹਾੜੀਦਾਰ ਲੋਕ ਸ਼ਾਮਲ ਹਨ। ਲੌਕਡਾਊਨ ਦੇ ਕਾਰਨ ਤੋਂ ਬਾਹਰ ਜਾ ਕੇ ਪੈਸਾ ਨਹੀਂ ਕਮਾ ਸਕਦੇ ਹਨ। ਫੈਨ ਕਾਈਡ, ਗਿਵ ਇੰਡੀਆ ਤੇ ਮੈਂ, ਇਨ੍ਹਾਂ ਦਿਹਾੜੀਦਾਰਾਂ ਨੂੰ ਨਗਦ ਰੁਪਏ ਦੇ ਕੇ ਮਦਦ ਕਰ ਰਹੇ ਹਾਂ।