ਪੰਜਾਬ

punjab

ETV Bharat / sitara

ਅਰਜੁਨ ਕਪੂਰ ਨੇ ਮਲਾਇਕਾ ਅਰੋੜਾ ਦੇ ਜਨਮਦਿਨ ਮੌਕੇ ਕੀਤਾ ਪਿਆਰ ਦਾ ਇਜ਼ਹਾਰ - bollywood latest news

ਮਲਾਇਕਾ ਅਰੋੜਾ ਦੇ 46ਵੇਂ ਜਨਮਦਿਨ 'ਤੇ, ਉਨ੍ਹਾਂ ਦੇ ਪ੍ਰੇਮੀ ਅਦਾਕਾਰ ਅਰਜੁਨ ਕਪੂਰ ਨੇ ਇੱਕ ਸੁੰਦਰ ਸੈਲਫੀ ਨਾਲ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਫ਼ੋਟੋਆ ਸ਼ਾਂਝੀਆਂ ਕੀਤੀਆ ਹਨ।

ਫ਼ੋਟੋ

By

Published : Oct 23, 2019, 10:21 PM IST

ਮੁੰਬਈ: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮਲਾਇਕਾ ਅਰੋੜਾ ਨੇ ਨਾ ਸਿਰਫ਼ ਫ਼ਿਲਮਾਂ ਵਿੱਚ ਆਪਣੀਆਂ ਭੂਮਿਕਾਵਾਂ ਨਾਲ ਸਾਰਿਆਂ ਦਾ ਦਿਲ ਜਿੱਤਿਆ, ਬਲਕਿ ਸੋਸ਼ਲ ਮੀਡੀਆ 'ਤੇ ਆਪਣੀਆਂ ਫ਼ੋਟੋਆਂ ਅਤੇ ਵੀਡੀਓ ਨੂੰ ਲੈ ਕੇ ਬਹੁਤ ਵਾਰ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਅੱਜ ਮਲਾਇਕਾ ਅਰੋੜਾ ਆਪਣਾ 46 ਵਾਂ ਜਨਮਦਿਨ ਮਨਾਂ ਰਹੀ ਹੈ। ਮਲਾਇਕਾ ਅਰੋੜਾ ਦੇ ਜਨਮਦਿਨ ਦੇ ਮੌਕੇ 'ਤੇ ਬਾਲੀਵੁੱਡ ਸਿਤਾਰਿਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ ਜਿਸ 'ਚ ਅਰਜੁਨ ਕਪੂਰ, ਕਰੀਨਾ ਕਪੂਰ, ਕਰਿਸ਼ਮਾ ਕਪੂਰ, ਆਂਨਨਿਆਂ ਪਾਂਡੇ, ਤਾਰਾ ਸੁਤਾਰੀਆ ਜਿਹੇ ਮਸ਼ਹੂਰ ਸਿਤਾਰਿਆਂ ਦੇ ਨਾਂਅ ਸ਼ਾਮਲ ਹਨ। ਹਾਲ ਹੀ, ਵਿੱਚ ਮਲਾਇਕਾ ਦੇ ਖ਼ਾਸ ਦੋਸਤ ਅਰਜੁਨ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਫ਼ੋਟੋ ਸ਼ੇਅਰ ਕੀਤੀ ਹੈ।

ਹੋਰ ਪੜ੍ਹੋ: ਚੁਲਬੁਲ ਪਾਂਡੇ ਆਏ ਆਪਣੇ ਅੰਦਾਜ਼ ਵਿੱਚ ਵਾਪਸ

ਇਸ ਫ਼ੋਟੋ 'ਚ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਇਸ ਪੋਸਟ ਨੂੰ ਸਾਂਝਾ ਕਰਦੇ ਹੋਏ, ਅਰਜੁਨ ਕਪੂਰ ਨੇ ਦਿਲ ਦਾ ਇਮੋਜੀ ਬਣਾਇਆ ਹੈ। ਪ੍ਰਸ਼ੰਸਕਾਂ ਦੇ ਨਾਲ ਬਾਲੀਵੁੱਡ ਦੇ ਮਸ਼ਹੂਰ ਹਸਤੀਆਂ ਨੇ ਵੀ ਪੋਸਟ 'ਤੇ ਕਾਫ਼ੀ ਟਿੱਪਣੀਆਂ ਕੀਤੀਆ ਹਨ। ਕ੍ਰਿਤੀ ਸਨਨ ਅਤੇ ਜੈਕਲੀਨ ਫਰਨਾਡੀਜ਼ ਤੋਂ ਲੈ ਕੇ ਰਣਵੀਰ ਸਿੰਘ ਤੱਕ ਅਰਜੁਨ ਕਪੂਰ ਨੇ ਵੀ ਇਸ ਪੋਸਟ 'ਤੇ ਟਿੱਪਣੀ ਕੀਤੀ ਹੈ। ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਦੀ ਇਸ ਪੋਸਟ ਤੋਂ ਹੁਣ ਇਹ ਸਾਫ਼ ਹੋ ਗਿਆ ਹੈ ਕਿ ਇਹ ਦੋਵੇਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਅਰਜੁਨ ਦੀ ਪੋਸਟ 'ਤੇ ਪ੍ਰਸ਼ੰਸਕ ਮਲਾਇਕਾ ਅਰੋੜਾ ਨੂੰ 'ਭਾਭੀ' ਕਹਿ ਕੇ ਵਧਾਈ ਦਿੱਤੀ ਹੈ।

ABOUT THE AUTHOR

...view details