ਮੁੰਬਈ:ਅਦਾਕਾਰ ਅਰਜੁਨ ਕਪੂਰ ਆਪਣੀ ਮਾਂ ਮੋਨਾ ਕਪੂਰ ਨੂੰ ਲੈ ਕੇ ਭਾਵੁਕ ਹੋ ਗਏ ਹਨ। ਅਰਜੁਨ ਨੇ ਇੱਕ ਪੁਰਾਣੀ ਕਵਿਤਾ ਸਾਂਝੀ ਕੀਤੀ ਹੈ। ਇਹ ਕਵੀਤਾ ਉਨ੍ਹਾਂ ਨੇ 12 ਸਾਲ ਦੀ ਉਮਰ 'ਚ ਆਪਣੀ ਮਾਂ ਮੋਨਾ ਕਪੂਰ ਲਈ ਲਿਖੀ ਸੀ।
ਅਰਜੁਨ ਨੇ ਕਵੀਤਾ 'ਚ ਲਿਖਿਆ,"ਹੱਥ ਨਾਲ ਲਿੱਖੀ ਹੋਈ ਇਹ ਕਵੀਤਾ ਮੈਨੂੰ ਮਿਲੀ, ਲਿਖਾਵਟ ਦੇ ਲਈ ਮੁਆਫ਼ ਕਰਨਾ। ਮੈਂ ਜਦੋਂ 12 ਸਾਲ ਦਾ ਸੀ, ਉਸ ਵੇਲੇ ਮਾਂ ਦੇ ਲਈ ਮੈਂ ਇਹ ਲਿਖਿਆ ਸੀ। ਬਚਪਨ ਦਾ ਇਹ ਮੇਰਾ ਸਭ ਤੋਂ ਯਾਦਗਾਰ ਪਲ ਸੀ।"
ਅਰਜੁਨ ਨੇ ਅੱਗੇ ਲਿਖਿਆ, "ਮੈਂ ਉਨ੍ਹਾਂ ਦੇ ਪਿਆਰ ਨੂੰ ਬਹੁਤ ਯਾਦ ਕਰਦਾ ਹਾਂ। ਸੱਚਾਈ ਸਵੀਕਾਰ ਕਰਨ ਤੋਂ ਇਲਾਵਾ ਮੇਰੇ ਕੋਲ ਕੋਈ ਹੋਰ ਰਸਤਾ ਨਹੀਂ ਹੈ। ਮੈਨੂੰ ਉਨ੍ਹਾਂ ਦਾ ਪਿਆਰ ਹੁਣ ਕਦੀ ਨਹੀਂ ਨਸੀਬ ਹੋਵੇਗਾ।"
ਅੰਤ 'ਚ ਅਰਜੁਨ ਲਿਖਦੇ ਹਨ ਕਿ ਮਾਂ ਤੁਸੀਂ ਬਹੁਤ ਯਾਦ ਆਉਂਦੇ ਹੋ, ਤੁਸੀਂ ਜਿੱਥੇ ਹੋ ਖੁਸ਼ ਰਹੋ, ਤੁਹਾਨੂੰ ਸਭ ਤੋਂ ਜ਼ਿਆਦਾ ਪਿਆਰ ਕਰਦਾ ਹਾਂ। ਅਰਜੁਨ ਦੇ ਇਸ ਪੋਸਟ 'ਤੇ ਕਈ ਕਲਾਕਾਰਾਂ ਨੇ ਆਪਣੀ ਪ੍ਰਤੀਕਿਰੀਆ ਦਿੱਤੀ ਹੈ ਅਤੇ ਹੌਂਸਲਾ ਵਧਾਇਆ ਹੈ। ਅਰਜੁਨ ਦੀ ਫ਼ਿਲਮ ਪਾਨੀਪਤ 6 ਦਸੰਬਰ ਨੂੰ ਰੀਲੀਜ਼ ਹੋ ਰਹੀ ਹੈ।