ਪੰਜਾਬ

punjab

ETV Bharat / sitara

ਅਰਜੁਨ ਕਪੂਰ ਨੇ ਮਾਂ ਮੋਨਾ ਕਪੂਰ ਨਾਲ ਸ਼ੇਅਰ ਕੀਤੀ ਤਸਵੀਰ, ਲਿਖਿਆ 'ਸੇਮ ਟੂ ਸੇਮ' - ਅਦਾਕਾਰ ਅਰਜੁਨ ਕਪੂਰ ਨੇ ਇੰਸਟਾਗ੍ਰਾਮ ਅਕਾਉਂਟ

ਅਦਾਕਾਰ ਅਰਜੁਨ ਕਪੂਰ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਮਾਂ ਤੇ ਆਪਣੀ ਫੋਟੋ ਦੇ ਕੋਲਾਜ ਨੂੰ ਸ਼ੇਅਰ ਕੀਤਾ, ਜਿਸ ਦੇ ਕੈਪਸ਼ਨ 'ਚ ਲਿੱਖਿਆ- 'ਸੇਮ ਟੂ ਸੇਮ'

ਫ਼ੋਟੋ
ਫ਼ੋਟੋ

By

Published : Jan 21, 2020, 10:43 AM IST

ਮੁਬੰਈ: ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਨੇ ਸ਼ੋਸਲ ਮੀਡੀਆ ਹੈਂਡਲ 'ਤੇ ਆਪਣੀ ਮਾਂ ਮੋਨਾ ਕਪੂਰ ਤੇ ਆਪਣੀ ਫੋਟੋ ਦਾ ਕੋਲਾਜ ਬਣਾ ਕੇ ਸ਼ੇਅਰ ਕੀਤਾ ਹੈ ਜਿਸ ਦੇ ਕੈਪਸ਼ਨ 'ਚ ਇਮੋਜੀ ਦੇ ਨਾਲ ਲਿਖਿਆ - 'ਸੇਮ ਟੂ ਸੇਮ'

ਅਦਾਕਾਰ ਅਰਜੁਨ ਕਪੂਰ ਦੇ ਬੈਸਟ ਫ੍ਰੈਡ ਰਣਵੀਰ ਸਿੰਘ ਨੇ ਪੋਸਟ 'ਤੇ ਟਿੱਪਣੀ ਕਰਦਿਆਂ ਲਿਖਿਆ- 'ਆਇਲਾ'। ਇਸ ਦੇ ਨਾਲ ਹੀ ਅਰਜੁਨ ਕਪੂਰ ਦੀ ਇਸ ਪੋਸਟ 'ਤੇ ਸਿਧਾਂਤ ਚਤੁਰਵੇਦੀ, ਅਦਿਤੀ ਰਾਓ ਹੈਦਰੀ, ਸੰਜੇ ਕਪੂਰ ਅਤੇ ਅੰਸ਼ੁਲਾ ਕਪੂਰ ਨੇ ਵੀ ਟਿੱਪਣੀ ਕੀਤੀ ਹੈ। ਇਸ ਮਗਰੋਂ ਅਰਜੁਨ ਕਪੂਰ ਦੇ ਖਾਸ ਵੀ ਇਸ ਕੋਲਾਜ 'ਤੇ ਟਿੱਪਣੀ ਕਰ ਰਹੇ ਹਨ।

ਹਾਲਾਂਕਿ ਅਰਜੁਨ ਕਪੂਰ ਨੇ ਇੰਸਟਾਗ੍ਰਾਮ 'ਤੇ ਦੱਸਿਆ ਕਿ ਉਨ੍ਹਾਂ ਨੇ ਐਤਵਾਰ ਨੂੰ ਅਜੇ ਦੇਵਗਨ ਤੇ ਕਾਜੋਲ ਦੀ ਫਿਲਮ "ਤਾਨਾਜੀ: ਦਿ ਅਨਸੰਗ ਵਾਰੀਅਰ" ਦੇਖੀ ਸੀ।

ਵਰਕਫ੍ਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਨਿਰਦੇਸ਼ਕ ਆਸ਼ੂਤੋਸ਼ ਗੋਵਾਰਿਕਰ ਦੀ ਫਿਲਮ ਪਾਣੀਪਤ ਵਿੱਚ ਨਜ਼ਰ ਆਏ ਸੀ ਜਿਸ ਵਿੱਚ ਕ੍ਰਿਤੀ ਸੇਨਨ ਅਤੇ ਸੰਜੇ ਦੱਤ ਵੀ ਅਹਿਮ ਭੂਮਿਕਾਵਾਂ ਵਿੱਚ ਸਨ।

ਇਹ ਵੀ ਪੜ੍ਹੋ: ਮੰਡੀ ਗੋਬਿੰਦਗੜ੍ਹ 'ਚ ਚਲ ਰਹੇ ਜਿਸਮਫਰੋਸ਼ੀ ਦੇ ਰੈਕੇੇਟ 'ਚ 18 ਔਰਤਾਂ ਤੇ 6 ਮਰਦ ਕਾਬੂ

ਦੂਜੇ ਪਾਸੇ ਅਰਜੁਨ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ। ਇਸ ਫਿਲਮ 'ਚ ਉਨ੍ਹਾਂ ਦੇ ਨਾਲ ਰਕੁਲਪ੍ਰੀਤ ਨਜ਼ਰ ਆਏਗੀ ਪਰ ਇਸ ਫਿਲਮ ਦਾ ਐਲਾਨ ਅਜੇ ਤੱਕ ਨਹੀਂ ਕੀਤਾ ਗਿਆ।

ਅਦਾਕਾਰ ਅਰਜੁਨ ਕਪੂਰ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ ਅਤੇ ਅਕਸਰ ਉਨ੍ਹਾਂ ਨੂੰ ਮਲਾਇਕਾ ਅਰੋੜਾ ਨਾਲ ਸਪਾਟ ਕੀਤਾ ਜਾਂਦਾ ਹੈ।

For All Latest Updates

ABOUT THE AUTHOR

...view details