ਮੁੰਬਈ: ਅਰਜੁਨ ਕਪੂਰ ਦਾ ਕਹਿਣਾ ਹੈ ਕਿ ਉਸ ਦਾ ਦੋਸਤ ਅਤੇ ਅਦਾਕਾਰ ਰਣਵੀਰ ਸਿੰਘ ਉਨ੍ਹਾਂ ਦੀ ਫ਼ਿਲਮ 'ਪਾਣੀਪਤ' ਦੇ ਟ੍ਰੇਲਰ ਨੂੰ ਵੇਖ ਕੇ ਬਹੁਤ ਉਤਸ਼ਾਹਿਤ ਹਨ। ਦੱਸ ਦਈਏ ਕਿ ਬਹੁਤ ਸਾਰੇ ਲੋਕਾਂ ਨੇ ਫ਼ਿਲਮ ਪਾਣੀਪਤ ਦੇ ਲੁੱਕ ਦੀ ਤੁਲਨਾ ਰਣਵੀਰ ਸਿੰਘ ਦੀ 2015 ਦੀ ਬਲਾਕਬਸਟਰ ਫ਼ਿਲਮ 'ਬਾਜੀਰਾਓ ਮਸਤਾਨੀ' ਦੇ ਲੁੱਕ ਨਾਲ ਕੀਤੀ ਸੀ। ਇਸ ਸੰਬੰਧੀ ਜਦੋਂ ਅਰਜੁਨ ਕਪੂਰ ਤੋਂ ਸਵਾਲ ਕੀਤਾ ਗਿਆ ਤਾਂ ਅਰਜੁਨ ਕਪੂਰ ਨੇ ਕਿਹਾ ਕਿ ਰਣਵੀਰ ਸਿੰਘ ਦੀ ਫ਼ਿਲਮ ਦਾ ਟ੍ਰੇਲਰ ਵੇਖ ਕੇ ਬਹੁਤ ਉਤਸ਼ਾਹਿਤ ਤੇ ਮੈਂ ਇਸ ਤੋਂ ਖੁਸ਼ ਹਾਂ।
'ਪਾਣੀਪਤ' ਅਤੇ 'ਬਾਜੀਰਾਓ ਮਸਤਾਨੀ' ਦੀ ਤੁਲਨਾ 'ਤੇ ਅਰਜੁਨ ਨੇ ਕਹੀ ਅਹਿਮ ਗੱਲ - ਅਦਾਕਾਰ ਅਰਜੁਨ ਕਪੂਰ
ਅਰਜੁਨ ਕਪੂਰ ਨੇ ਕਿਹਾ ਹੈ ਕਿ ਅਦਾਕਾਰ ਹੋਣ ਤੋਂ ਇਲਾਵਾ ਉਹ ਅਤੇ ਰਣਵੀਰ ਸਿੰਘ ਚੰਗੇ ਦੋਸਤ ਵੀ ਹਨ। ਫ਼ਿਲਮ 'ਪਾਣੀਪਤ' ਅਤੇ 'ਬਾਜੀਰਾਓ ਮਸਤਾਨੀ' ਦੀ ਤੁਲਨਾ 'ਤੇ ਅਰਜੁਨ ਨੇ ਅਹਿਮ ਗੱਲ ਵੀ ਕਹੀ ਹੈ। ਕੀ ਕਿਹਾ ਉਨ੍ਹਾਂ ਨੇ ਇਹ ਜਾਣਨ ਲਈ ਪੜ੍ਹੋ ਪੂਰੀ ਖ਼ਬਰ...
ਆਪਣੀ ਅਤੇ ਰਣਵੀਰ ਸਿੰਘ ਦੀ ਦੋਸਤੀ ਬਾਰੇ ਗੱਲਬਾਤ ਕਰਦਿਆਂ ਅਰਜੁਨ ਕਪੂਰ ਨੇ ਕਿਹਾ ਕਿ, "ਅਦਾਕਾਰ ਹੋਣ ਤੋਂ ਇਲਾਵਾ ਅਸੀਂ ਚੰਗੇ ਦੋਸਤ ਵੀ ਹਾਂ। ਅਦਾਕਾਰੀ ਅਤੇ ਪਾਤਰਾਂ ਬਾਰੇ ਅਸੀਂ ਨਿਯਮਤ ਅਧਾਰ 'ਤੇ ਚਰਚਾ ਨਹੀਂ ਕਰ ਸਕਦੇ। ਅਸੀਂ ਕਲਾਕਾਰਾਂ ਵਾਂਗ ਇਕੋਂ ਸ਼੍ਰੇਣੀ ਦੀਆਂ ਫ਼ਿਲਮਾਂ ਕਰ ਸਕਦੇ ਹਾਂ, ਪਰ ਇਨ੍ਹਾਂ ਫ਼ਿਲਮਾਂ ਦੀਆਂ ਕਹਾਣੀਆਂ ਵੱਖਰੀਆਂ ਹਨ। ਅਸੀਂ ਹਮੇਸ਼ਾਂ ਇੱਕ ਦੋਸਤ ਵਾਂਗ ਮਿਲਦੇ ਹਾਂ ਅਤੇ ਸਾਡੀ ਗੱਲਬਾਤ ਵੀ ਦੋਸਤੀ ਤੱਕ ਹੁੰਦੀ ਹੈ।"
'ਪਾਣੀਪਤ' ਆਸ਼ੂਤੋਸ਼ ਗੋਵਾਰਿਕਰ ਵੱਲੋਂ ਨਿਰਦੇਸ਼ਿਤ ਕੀਤੀ ਗਈ ਹੈ। ਇਹ ਫ਼ਿਲਮ 6 ਦਸੰਬਰ ਨੂੰ ਰੀਲੀਜ਼ ਹੋਵੇਗੀ। ‘ਪਾਣੀਪਤ’ ਵਿੱਚ ਅਰਜੁਨ ਕਪੂਰ ਮਰਾਠਾ ਯੋਧਾ ਸਦਾਸ਼ਿਵ ਰਾਓ ਦਾ ਕਿਰਦਾਰ ਨਿਭਾ ਰਹੇ ਹਨ। ਇਸ ਫ਼ਿਲਮ ਵਿੱਚ ਅਰਜੁਨ ਕਪੂਰ ਤੋਂ ਇਲਾਵਾ ਕ੍ਰਿਤੀ ਸੈਨਨ ਅਤੇ ਸੰਜੇ ਦੱਤ ਮੁੱਖ ਭੂਮਿਕਾਵਾਂ ਵਿੱਚ ਹਨ।