'ਪਾਨੀਪਤ' 'ਚ ਪੇਸ਼ਵਾ ਦੇ ਕਿਰਦਾਰ 'ਚ ਨਜ਼ਰ ਆਉਣਗੇ ਅਰਜੁਨ ਕਪੂਰ - sanjay dutt
ਇਸ ਸਾਲ ਦਸੰਬਰ ਮਹੀਨੇ ਰਿਲੀਜ਼ ਹੋਣ ਵਾਲੀ ਫ਼ਿਲਮ 'ਪਾਨੀਪਤ' ਦੇ ਵਿੱਚ ਅਰਜੁਨ ਕਪੂਰ ਕੀ ਕਿਰਦਾਰ ਨਿਭਾ ਰਹੇ ਹਨ।ਇਸ ਦੀ ਜਾਣਕਾਰੀ ਉਨ੍ਹਾਂ ਦੇ ਦਿੱਤੀ ਹੈ।
ਮੁੰਬਈ :ਭਾਰਤੀ ਇਤਿਹਾਸ 'ਤੇ ਆਧਾਰਿਤ ਫ਼ਿਲਮ 'ਪਾਨੀਪਤ' 'ਚ ਆਪਣੇ ਕਿਰਦਾਰ ਨੂੰ ਲੈ ਕੇ ਅਰਜੁਨ ਕਪੂਰ ਹਰ ਵਾਰ ਮੀਡੀਆ ਦੇ ਸਵਾਲਾਂ ਤੋਂ ਬਚਦੇ ਆਏ ਹਨ।ਪਰ ਹੁਣ ਅਰਜੁਨ ਨੇ ਆਪਣੇ ਕਿਰਦਾਰ ਦਾ ਖੁਲਾਸਾ ਕਰ ਦਿੱਤਾ ਹੈ।
ਜੀ ਹਾਂ ਇਸ ਫ਼ਿਲਮ 'ਚ ਅਰਜੁਨ ਪੇਸ਼ਵਾ ਦਾ ਕਿਰਦਾਰ ਅਦਾ ਕਰਦੇ ਨਜ਼ਰ ਆਉਣਗੇ।ਇਸ ਫ਼ਿਲਮ ਬਾਰੇ ਗੱਲਬਾਤ ਕਰਦਿਆਂ ਅਰਜੁਨ ਨੇ ਕਿਹਾ,"ਜਦੋਂ ਤੁਸੀਂ ਸ਼ੂਟਿੰਗ 'ਚ ਖੋ ਜਾਂਦੇ ਹੋ, ਉਸ ਵੇਲੇ ਤੁਸੀਂ ਦਬਾਅ ਦੇ ਬਾਰੇ ਨਹੀਂ ਸੋਚਦੇ। ਤੁਸੀਂ ਸਿਰਫ਼ ਇੰਨ੍ਹਾਂ ਸੋਚਦੇ ਹੋ ਤੁਹਾਡਾ ਸ਼ਾਰਟ,ਸੀਨ ਅਤੇ ਕੰਮ ਚੰਗਾ ਹੋਣਾ ਚਾਹੀਦਾ ਹੈ।ਇਸ ਫ਼ਿਲਮ ਦੇ ਵਿੱਚ ਮੈਂ ਸੰਜੂ ਸਰ, ਕ੍ਰਿਤੀ ਦੇ ਨਾਲ ਕੰਮ ਕਰਨ ਦਾ ਆਨੰਦ ਲੈ ਰਿਹਾ ਹਾਂ।ਮੈਂ ਇਸ ਕਰਕੇ ਆਪਣਾ ਕਿਰਦਾਰ ਲੁਕਾ ਰਿਹਾ ਸੀ ਕਿਉਂਕਿ ਆਸ਼ੂ ਸਰ ਸੋਚਦੇ ਨੇ ਜਦੋਂ ਮੈਂ ਪੇਸ਼ਵਾ ਦੇ ਰੂਪ 'ਚ ਸਾਹਮਣੇ ਪੇਸ਼ ਹੋਵਾਂ ਤਾਂ ਹਰ ਇਕ 'ਤੇ ਪ੍ਰਭਾਵ ਪਾਵੇ।"